ਡੈਂਟਲ ਵਿਭਾਗ ਦੀ ਮਹੀਨਾਵਾਰ ਮੀਟਿੰਗ ਸੰਪੰਨ

ਨਵੇਂ ਸਾਲ ਤੇ ਨਵੇਂ ਟੀਚੇ ਹਾਸਲ ਕੀਤੇ ਜਾਣ–ਡਾਕਟਰ ਸੁਰਿੰਦਰ ਮੱਲ
ਫਗਵਾੜਾ 5 ਜਨਵਰੀ (ਚੇਤਨ ਸ਼ਰਮਾ) ਡੈਂਟਲ ਵਿਭਾਗ ਸਿਵਲ ਹਸਪਤਾਲ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਸਿਵਲ ਸਰਜਨ ਡਾ.ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਡੈਂਟਲ ਹੈਲਥ ਅਫਸਰ ਡਾ.ਸੁਰਿੰਦਰ ਮੱਲ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਮੌਕੇ ‘ਤੇ ਡੈਂਟਲ ਵਿਭਾਗ ਦੀ ਪਿਛਲੇ ਕੰਮਾਂ ਦਾ ਮੁਲਾਂਕਣ ਕੀਤਾ ਗਿਆ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਤੇ ਚਰਚਾ ਕੀਤੀ ਗਈ। ਇਸ ਮੌਕੇ ‘ਤੇ ਜਿਲਾ ਡੈਂਟਲ ਹੈਲਥ ਅਫਸਰ ਡਾਕਟਰ ਸੁਰਿੰਦਰ ਮੱਲ ਨੇ ਕਿਹਾ ਕਿ ਡੈਂਟਲ ਵਿਭਾਗ ਨੇ ਹਮੇਸ਼ਾ ਹੀ ਇਲਾਜ ਦੇ ਨਾਲ ਨਾਲ ਮਰੀਜਾਂ ਦੀ ਸੰਤੁਸ਼ਟੀ ਨੂੰ ਪਹਿਲ ਦਿੱਤੀ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਭਵਿੱਖ ਵਿਚ ਵੀ ਡੈਂਟਲ ਡਾਕਟਰਾਂ ਦੀ ਟੀਮ ਇਸੇ ਤਣਦੇਹੀ ਨਾਲ ਕੰਮ ਕਰੇਗੀ। ਉਨ੍ਹਾਂ ਇਹ ਵੀ ਕਾਮਨਾ ਕੀਤੀ ਕਿ ਨਵੇਂ ਚੜੇ ਸਾਲ ਵਿਚ ਕੋਵਿਡ ਜਿਹੀ ਮਹਾਂਮਾਰੀ ਤੋਂ ਸਭਨਾਂ ਨੂੰ ਮੁਕਤੀ ਮਿਲੇ।ਉਨ੍ਹਾਂ ਮੀਟਿੰਗ ਦੌਰਾਨ ਇਹ ਵੀ ਨਿਰਦੇਸ਼ ਦਿੱਤੇ ਕਿ ਇਲਾਜ ਦੇ ਨਾਲ ਨਾਲ ਮਰੀਜਾਂ ਨਾਲ ਚੰਗਾਂ ਵਿਹਾਰ ਤੇ ਡਾਕਟਰ ਵੱਲੋਂ ਦਿੱਤਾ ਹੌਂਸਲਾ ਉਨ੍ਹਾਂ ਨੂੰ ਜਲਦੀ ਠੀਕ ਹੋਣ ਵਿਚ ਮਦਦ ਕਰਦਾ ਹੈ। ਉਨ੍ਹਾਂ ਵਿਭਾਗ ਵਿਚ ਨਵੇਂ ਜੁਆਂਇਨ ਕੀਤੇ ਡਾਕਟਰਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਚੰਗਾ ਕੰਮ ਕਰਨ ਲਈ ਪ੍ਰੇਰਿਆ।ਨਾਲ ਹੀ ਉਨ੍ਹਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਨਵੇਂ ਸਾਲ ਵਿਚ ਵਿਭਾਗ ਵੱਲੋਂ ਨਵੇਂ ਟੀਚੇ ਪੂਰੀ ਤਣਦੇਹੀ ਨਾਲ ਹਾਸਲ ਕੀਤੇ ਜਾਣ। ਜਿਕਰਯੋਗ ਹੈ ਕਿ ਸਬ ਡਵੀਜਨਲ ਹਸਪਤਾਲ ਭੁੱਲਥ, ਸੀ.ਐਚ.ਸੀ.ਟਿੱਬਾ ਅਤੇ ਸਬ ਡਵੀਜਨਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਡੈਂਟਲ ਮੈਡੀਕਲ ਅਫਸਰਾਂ ਵੱਲੋਂ ਜੁਆਇਨ ਕਰ ਲਿਆ ਗਿਆ ਹੈ।
ਇਸ ਮੌਕੇ ‘ਤੇ ਡਾਕਟਰ ਗੁਰਦੇਵ ਭੱਟੀ ਵੱਲੋਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਰਾਹੀਂ ਵਿਭਾਗ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਓਰਲ ਕੈਂਸਰ ਅਤੇ ਤੰਬਾਕੂ ਛਡਾਓ ਕੇਂਦਰ ਬਾਰੇ ਵੀ ਚਰਚਾ ਕੀਤੀ ਗਈ। ਡਾਕਟਰ ਸੁਰਿੰਦਰ ਮੱਲ ਨੇ ਇਹ ਵੀ ਕਿਹਾ ਕਿ ਇਲਾਜ ਕਰਵਾਉਣ ਆਏ ਮਰੀਜਾਂ ਨੂੰ ਕਾਊਂਸਲਿੰਗ ਰਾਹੀਂ ਤੰਬਾਕੂ ਤੋਂ ਦੂਰ ਰਹਿਣ ਅਤੇ ਸਮੇਂ ਸਮੇਂ ਤੇ ਦੰਦਾਂ ਦੀ ਡਾਕਟਰੀ ਜਾਂਚ ਕਰਵਾਉਣ ਲਈ ਪ੍ਰੇਰਿਆ ਜਾਏ।ਇਸ ਮੌਕੇ ‘ਤੇ ਡਾਕਟਰ ਮੌਨਿੰਦਰ ਕੌਰ, ਡਾਕਟਰ ਪ੍ਰੀਤਮ ਦਾਸ,ਡਾਕਟਰ ਸੁਮਨਦੀਪ,ਡਾਕਟਰ ਪਰਮਜੀਤ, ਡਾਕਟਰ ਦੀਪਕ ਜੈਨ,ਡਾਕਟਰ ਤਲਵਿੰਦਰ,ਡਾਕਟਰ ਬਰਿੰਦਰ, ਡਾਕਟਰ ਪਵਨਪ੍ਰੀਤ,ਡਾਕਟਰ ਨਵਨੀਤ ਕੌਰ,ਡਾਕਟਰ ਨੇਹਾ, ਡਾਕਟਰ ਰਮਨਦੀਪ ਤੇ ਹੋਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *