ਬੈਲਜ਼ੀਅਮ ਵਿੱਚ ਪੰਜਾਬਣ ਕੁੜੀ ਦੇ ਸੁਝਾਅ ਅਨੁਸਾਰ ਰੱਖਿਆ ਸਕੂਲ ਦਾ ਨਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੰਸਾਂਰ ਭਰ ਵਿੱਚ ਵਸਦੇ ਪੰਜਾਬੀਆਂ ਦੇ ਬੱਚੇ ਵੱਖ-ਵੱਖ ਖੇਤਰਾਂ ਵਿੱਚ ਅਪਣੇ ਭਾਈਚਾਰੇ ਦਾ ਨਾਂਮ ਰੌਸ਼ਨ ਕਰ ਰਹੇ ਹਨ। ਪਿਛਲੇ ਲੰਬੇ ਸਮੇਂ ‘ਤੋਂ ਬੈਲਜ਼ੀਅਮ ਦੇ ਸਮੁੰਦਰੀ ਤੱਟ ਤੇ ਵਸੇ ਖ਼ੂਬਸੂਰਤ ਸ਼ਹਿਰ ਉਸਟੰਡੇ ਰਹਿੰਦੇ ਸਰਦਾਰ ਗੁਰਮੀਤ ਸਿੰਘ ਦੇ ਤਿੰਨੇ ਬੱਚੇ ਵੀ ਪੜਾਈ ਵਿੱਚ ਮੱਲਾਂ ਮਾਰਦੇ ਹੋਏ ਤਰੱਕੀਆਂ ਕਰ ਰਹੇ ਹਨ। ਪਿਛਲੇ ਦਿਨੀ ਹੋਈਲਾਰਤ ਸ਼ਹਿਰ ਦੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਇੱਕ ਸੰਸਥਾ ਨੇ ਖੋਹਲੇ ਜਾ ਰਹੇ ਇੱਕ ਨਵੇਂ ਸਕੂਲ ਦੇ ਨਾਂਮ ਬਾਰੇ ਕੁੱਝ ਸੂਝਵਾਨਾਂ ‘ਤੋਂ ਸੁਝਾਅ ਮੰਗੇ ਸਨ। ਸੁਝਾਏ ਗਏ ਨਾਵਾਂ ਵਿੱਚੋ ਪ੍ਰਮਜੀਤ ਕੌਰ ਉਰਫ ਪੂਨਮ ਦੇ ਤਜਵੀਜ਼ ਕੀਤੇ ਗਏ ਨਾਂਮ ‘ਚੰਿਗਆੜੀ’’ ਨੂੰ ਮਾਨਤਾ ਦਿੰਦਿਆਂ ਅਗਲੇ ਸਾਲ ਸਤੰਬਰ ਵਿੱਚ ਖੁੱਲ੍ਹ ਰਹੇ ਸਕੂਲ ਦਾ ਨਾਂਮ ( ਫੋਂਕ ) ਹੋਵੇਗਾ। ਜਿਕਰਯੋਗ ਹੈ ਕਿ ਕਈ ਵੱਡੇ ਅਦਾਰਿਆਂ ਵਿੱਚ ਉੱਚ ਅਹੁਦਿਆਂ ‘ਤੇ ਨੌਕਰੀ ਕਰ ਚੁੱਕੀ ਪ੍ਰਮਜੀਤ ਸਮਾਜ ਸੇਵਾ ਵਿੱਚ ਵੀ ਕਾਫੀ ਯੋਗਦਾਨ ਪਾਂਉਦੀ ਰਹਿੰਦੀ ਹੈ। ਖਾਸ ਕਰ ਲਿਉਵਨ ਯੁਨੀਵਰਿਸਟੀ ਵਿੱਚ ਭਾਰਤ ‘ਤੋਂ ਆਏ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਭਾਸ਼ਾ ਸਬੰਧੀ ਕਲਾਸਾਂ ਵਿਸੇਸ਼ ਹਨ। ਹੁਣ ਅੰਤਰਾਸਟਰੀ ਸਵਿੱਫਟ ਕੰਪਣੀ ਵਿੱਚ ਪ੍ਰੋਜੈਕਟ ਮੈਨੇਜਰ ਦੀ ਨੌਕਰੀ ਕਰ ਰਹੀ ਪੂਨਮ ਜਿੱਥੇ ਬੈਲਜ਼ੀਅਮ ਭਾਈਚਾਰੇ ਵਿੱਚ ਕਾਫੀ ਹਰਮਨ ਪਿਆਰੀ ਹੈ ਉੱਥੇ ਉਹ ਪੰਜਾਬੀ ਭਾਈਚਾਰੇ ਦੀਆਂ ਮੁਸਕਲਾਂ ਨੂੰ ਹੱਲ ਕਰਵਾਉਣ ਲਈ ਵੀ ਅਪਣਾ ਯੋਗਦਾਨ ਪਾਂਉਦੀ ਰਹਿੰਦੀ ਹੈ। ਪੰਜਾਬੀ, ਹਿੰਦੀ, ਅੰਗਰੇਜੀ, ਫਰੈਂਚ, ਜਰਮਨ, ਨੀਦਰਲੈਂਡ ਅਤੇ ਸਪੈਨਿਸ਼ ਭਾਸ਼ਾਵਾਂ ਦੀ ਗਿਆਤਾ ਪ੍ਰਮਜੀਤ ਕੌਰ ਪੂਨਮ ਵਿਦਿਅਕ ਖੇਤਰ ਵਿੱਚ ਤਰੱਕੀ ਕਰਨ ਦੇ ਚਾਹਵਾਨ ਬੱਚਿਆਂ ਲਈ ਇੱਕ ਮਾਰਗ ਦਰਸ਼ਕ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *