ਬੈਲਜੀਅਮ 9 ਜੂਨ (ਅਮਰਜੀਤ ਸਿੰਘ ਭੋਗਲ) ਮੁਖ ਮੰਤਰੀ ਪੰਜਾਬ ਕੇਪਟਨ ਅਮਰਿੰਦਰ ਸਿੰਘ ਸੀ ਸਰਪ੍ਰ੍ਸਤੀ ਹੇਠ ਚੱਲ ਰਹੀ ਐਨ ਆਰ ਆਈ ਸਭਾਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ ਵਲੋ ਸੁਰਿੰਦਰ ਸਿੰਘ ਰਾਣਾ ਹਾਲੈਂਡ ਨੂੰ ਐਨ ਆਰ ਆਈ ਸਭਾ ਯੂਰਪ ਦਾ ਚੈਅਰਮੈਨ ਥਾਪਿਆ ਹੈ ਇਸ ਮੋਕੇ ਤੇ ਬੈਲਜੀਅਮ ਤੋ ਐਨ ਆਰ ਆਈ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਿੰਟਾ, ਕੁਆਰਡੀਨੇਟਰ ਅਵਤਾਰ ਸਿੰਘ ਛੋਕਰ ਅਤੇ ਸਮੂਹ ਮੈਂਬਰਾ ਵਲੋ ਸ: ਸੁਰਿੰਦਰ ਸਿੰਘ ਰਾਣਾ ਨੂੰ ਮੁਬਾਰਕਾ ਦਿਤੀਆ ਜਾ ਰਹੀਆ ਹਨ ਇਸ ਮੌਕੇ ਤੇ ਕੁਲਵਿੰਦਰ ਸਿੰਘ ਮਿੰਟਾ ਅਤੇ ਅਵਤਾਰ ਸਿੰਘ ਛੋਕਰ ਨੇ ਇਕ ਬਿਆਨ ਵਿਚ ਕਿਹਾ ਕਿ ਰਾਣਾ ਜੀ ਆਪਣੀ ਪੂਰੀ ਜਿੰਦਗੀ ਐਨ ਆਰ ਆਈ ਵੀਰਾ ਦੀ ਸੇਵਾ ਵਿਚ ਲਾ ਕੇ ਹਰ ਮੁਸ਼ਕਲ ਦਾ ਹੱਲ ਲਭਣ ਲਈ ਯਤਨਸ਼ੀਲ ਰਹਿੰਦੇ ਹਨ ਜਿਨਾ ਦੀਆ ਇਹ ਸਰਗਰਮੀਆ ਨੂੰ ਮੁਖ ਰਖ ਕੇ ਉਨਾ ਨੂੰ ਇਸ ਪਦਵੀ ਨਾਲ ਸਨਮਾਨਿਤ ਕੀਤਾ ਗਿਆ ਹੈ