ਨਾਰਵੇ ਚ ਭਾਰਤ ਦੇ 75ਵਾ ਆਜਾਦੀ ਦਿਵਸ ਨੂੰ ਧੂਮ ਧਾਮ ਨਾਲ ਮਨਾਇਆ ਗਿਆ।

ੳਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ੳਸਲੋ ਸਥਿਤ ਇੰਡੀਅਨ ਹਾਊਸ ਵਿਖੇ ਭਾਰਤ ਦੀ ਆਜਾਦੀ ਦਾ 75 ਵਾ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਾਰਵੇ ਸਰਕਾਰ ਵੱਲੋ ਕੋਵਿਡ ਨੂੰ ਧਿਆਨ ਚ ਰੱਖਦੇ ਹੋਏ 200 ਬੰਦਿਆ ਤੱਕ ਦਾ ਇੱਕਠ ਕਰਨ ਦੀ ਮਨਜੂਰੀ ਹੈ ਬਸ਼ਰਤੇ ਕਿ ਇੱਕਠ ਚ ਆਏ ਹੋਏ ਵੈਕਸੀਨ ਹੋਏ ਹੋਣ, ਜਿਸ ਦਾ ਨਾਰਵੇ ਸਥਿਤ ਭਾਰਤੀ ਵੱਲੋ ਪੂਰਾ ਧਿਆਨ ਰੱਖਿਆ ਗਿਆ। ਨਾਰਵੇ ਚ ਭਾਰਤੀ ਰਾਜਦੂਤ ਡਾ ਬੀ ਬਾਲਾ ਭਾਸਕਰ ਵੱਲੋ ਤਿਰੰਗਾ ਲਹਿਰਾ ਸਲਾਮੀ ਦਿੱਤੀ ਗਈ ਅਤੇ ਇੰਡੀਅਨ ਹਾਊਸ ਚ ਇਸ ਮੋਕੇ ਸ਼ਾਮਿਲ ਹੋਏ ਭਾਰਤੀ ਮੂਲ ਦੇ ਲੋਕਾ ਵੱਲੋ ਭਾਰਤੀ ਰਾਸ਼ਟਰ ਗੀਤ ਗਾਇਆ ਗਿਆ। ਰਾਸ਼ਟਰੀ ਗਾਇਨ ਤੋ ਬਾਅਦ ਨਾਰਵੇ ਵਿੱਚ ਵੱਸੇ ਭਾਰਤੀ ਮੂ਼ਲ ਦੇ ਵੱਸੇ ਵੱਖ ਵੱਖ ਕਲਾਕਾਰਾ ਵੱਲੋ ਗੀਤ ਸੰਗੀਤ ਤੇ ਵੱਖ ਵੱਖ ਤਰਾ ਦੇ ਰੰਗਾ ਰੰਗ ਪ੍ਰਗੋਰਾਮ ਪੇਸ਼ ਕੀਤੇ ਗਏ ਅਤੇ ਭਾਰਤੀ ਅੰਬੈਸੀ ਵੱਲੋ ਇੰਨਾ ਕਲਾਕਾਰਾ ਤੇ ਨਾਰਵੇ ਚ ਵੱਸੇ ਕਈ ਹੋਰ ਨਾਮੀਵਰ ਭਾਰਤੀਆ ਨੂੰ ਸਨਮਾਨਿਤ ਕੀਤਾ ਗਿਆ। ਭਾਰਤੀ ਅੰਬੈਸੀ ਵੱਲੋ 75 ਵਾ ਆਜਾਦੀ ਦਿਵਸ ਮਨਾਉਣ ਆਏ ਲੋਕਾ ਲਈ ਖਾਣ ਪੀਣ ਦਾ ਬਹੁਤ ਹੀ ਸਹੋਣਾ ਪ੍ਰਬੰਧ ਕੀਤਾ ਗਿਆ । ਜਸ਼ਨਾ ਆਜ਼ਾਦੀ ਦੇ ਆਖਿਰ ਚ ਭਾਰਤੀ ਰਾਜਦੂਤ ਡਾ ਬੀ ਬਾਲਾ ਭਾਸਕਰ , ਅੰਬੈਸੀ ਸਟਾਫ ਸ੍ਰ ਇੰਦਰਜੀਤ ਸਿੰਘ , ਪ੍ਰਮੋਦ ਕੁਮਾਰ ਆਦਿ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *