ਈਪਰ, ਬੈਲਜ਼ੀਅਮ 30/12/ 2021 ( ਪ੍ਰਗਟ ਸਿੰਘ ਜੋਧਪੁਰੀ ) ਬਣਦੀਆਂ ਸਜ਼ਾਵਾਂ ਪੂਰੀਆਂ ਕੱਟਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਨਜ਼ਰਬੰਦ ਰਾਜਸੀ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਦੁਨੀਆਂ ਭਰ ਦੇ ਸਿੱਖ ਅਰਦਾਸਾਂ ਕਰ ਰਹੇ ਹਨ। ਜਿਵੇਂ ਸਿੱਖ ਪੰਥ ਦੇ ਸੱਦੇ ਤੇ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਸਿੱਖ ਆਪਣੇ ਨੇੜਲੇ ਗੁਰਦਵਾਰਾ ਸਾਹਿਬਾਨਾਂ ਵਿੱਚ ਕੌਂਮ ਦੇ ਸਰਮਾਏ ਇਹਨਾਂ ਬੰਦੀ ਸਿੰਘਾਂ ਲਈ ਅਰਦਾਸ ਬੇਨਤੀਆਂ ਕਰ ਰਹੇ ਇਸੇ ਸੱਦੇ ਮੁਤਾਬਕ ਬੈਲਜ਼ੀਅਮ ਦੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਅਤੇ ਗੁਰਦਵਾਰਾ ਸਿੰਘ ਸਭਾ ਕਨੋਕੇ ਹੀਸਟ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਿਆਂ ਬੈਲਜ਼ੀਅਮ ਦੀਆਂ ਸੰਗਤਾਂ ਨੇ ਕੌਂਮੀ ਨਾਇਕਾਂ ਦੀ ਪੱਕੀ ਰਿਹਾਈ ਦੀ ਕਾਮਨਾਂ ਕੀਤੀ ਹੈ।