
ਸ਼ੁਕਰਾਨੇ ਲਈ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ 29 ਮਈ ਨੂੰ
ਈਪਰ, ਬੈਲਜ਼ੀਅਮ 20 ਮਈ 2022 ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਥਿਤ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਇਮਾਰਤ ਬੈਲਜ਼ੀਅਮ ਭਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਅਤੇ ਗੁਰੂਘਰ ਦੇ ਸੇਵਾਦਾਰਾਂ ਵੱਲੋਂ ਕੀਤੀ ਹੱਥੀ ਸੇਵਾ ਬਾਅਦ ਮੁੜ ਤਿਆਰ ਹੋ ਚੁੱਕੀ ਹੈ। ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਦੀਆਂ ਹਨ। ਇਸ ਵੱਡੇ ਕਾਰਜ ਦੀ ਸਫਲਤਾ ਬਾਅਦ ਸਿੱਖ ਸੰਗਤਾਂ ਵੱਲੋਂ ਸੁਕਰਾਨੇ ਲਈ ਸ੍ਰੀ ਅਖੰਡ ਪਾਠ ਸਾਹਿਬ 27 ਮਈ ਨੂੰ ਪ੍ਰਕਾਸ਼ ਕਰਵਾਇਆ ਜਾ ਰਿਹਾ ਹੈ ਤੇ ਭੋਗ 29 ਮਈ ਨੂੰ ਪਾਏ ਜਾਣਗੇ। ਸੇਵਾਦਾਰਾਂ ਵੱਲੋਂ ਬੈਲਜ਼ੀਅਮ ਭਰ ਦੀ ਸਮੁੱਚੀ ਸੰਗਤ ਨੂੰ ਇਸ ਖੁਸ਼ੀ ਦੇ ਦਿਹਾੜੇ ਸਾਮਲ ਹੋਣ ਦਾ ਖੁੱਲ੍ਹਾ ਸੱਦਾ ਦਿਤਾ ਗਿਆ ਹੈ।