
ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਰਵੀਇੰਦਰ ਸਿੰਘ ਨੇ ਚੁੱਕੇ ਸਵਾਲ
ਚੰਡੀਗੜ 29 ਮਈ – ਸਾਬਕਾ ਸਪੀਕਰ ਰਵੀ ਇੰਦਰ ਸਿੰਘ ਪ਼੍ਰਧਾਨ ਅਕਾਲੀ ਦਲ 1920 ਨੇ ਵਿਸ਼ਵ ਪ਼੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੇ ਪੀੜਤ ਪਰਿਵਾਰ ਨਾਲ ਦੁਖ ਪ਼੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾਂ ਬੇਹੱਦ ਮਾੜੀ ਹੈ,ਜਿਸ ਦੀ ਜਿੰਨੀ ਵੀ ਨਿੰਦਿਆਂ ਕੀਤੀ ਜਾਵੇ ਘੱਟ ਹੈ। ਉਨਾ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਮਨ ਕਨੂੰਨ ਦੀ ਸਥਿਤੀ ਬਰਕਰਾਰ ਰੱਖਣ ਚ ਬੁਰੀ ਤਰਾਂ ਨਕਾਮ ਰਹੀ ਹੈ।ਸਾਬਕਾ ਸਪੀਕਰ ਇਸ ਘਟਨਾਂ ਦੀ ਉਚ ਪੱਧਰੀ ਪੜਤਾਲ ਕਰਵਾਉਣ ਦੀ ਮੰਗ ਕੀਤੀ ।ਉਨਾ ਨਵੇਂ ਲਾਇਸੰਸ ਬਣਾਉਣ ਤੇ ਪਾਬੰਧੀ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਉਕਤ ਗਾਇਕ ਨੇ ਪੰਜਾਬ ਦਾ ਨਾਮ ਦੁਨੀਆ ਪੱਧਰ ਤੇ ਮਕਬੂਲ ਕੀਤਾ ਸੀ,ਜਿਸ ਦੀ ਗਵਾਹੀ ਵਿਸ਼ਵ ਭਰ ਦੇ ਲੋਕ ਤੇ ਕਲਾਕਾਰ ਭਰਦੇ ਹਨ। ਉਨਾ ਪੀੜਤ ਪਰਿਵਾਰ ਨਾਲ ਦੁੱਖ ਪ਼੍ਰਗਟ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ ।ਉਨਾ ਮੰਗ ਕੀਤੀ ਕਿ ਅਣਪਛਾਤੇ ਬੰਦੂਕਧਾਰੀਆਂ ਨੂੰ ਬੇਨਕਾਬ ਕਰਕੇ , ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ,ਉਨਾਂ ਨੂੰ ਮਿਸਾਲੀ ਸਜਾ ਦਿੱਤੀ ਜਾਵੇ