ਭਾਈ ਜਗਦੀਸ਼ ਸਿੰਘ ਭੂਰਾ ਦੇ ਅੰਤਿਮ ਸਸਕਾਰ ਮੌਕੇ ਸੰਗਤਾਂ ਦਾ ਭਾਰੀ ਇਕੱਠ


ਈਪਰ, ਬੈਲਜ਼ੀਅਮ 29/05/2022 ( ਪ੍ਰਗਟ ਸਿੰਘ ਜੋਧਪੁਰੀ ) ਪੰਥਕ ਹਲਕਿਆਂ ਵਿੱਚ ਸਿੱਖ ਸੰਘਰਸ਼ ਅਤੇ ਸੇਵਾ ਭਾਵਨਾ ਵੱਲੋਂ ਜਾਣੀ ਪਹਿਚਾਣੀ ਸਖ਼ਸੀਅਤ ਭਾਈ ਜਗਦੀਸ਼ ਸਿੰਘ ਭੂਰਾ 16 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ। ਸਿੱਖ ਸੰਗਤਾਂ ਵਿਚ ਉਹਨਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਉਹਨਾਂ ਦੇ ਸਸਕਾਰ ਮੌਕੇ ਸੰਗਤਾਂ ਦਾ ਉਮੜਿਆ ਭਾਰੀ ਇਕੱਠ ਗਵਾਹ ਹੈ। ਬੈਲਜ਼ੀਅਮ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਖੇਡ ਕਲੱਬਾਂ ‘ਤੋਂ ਇਲਾਵਾ ਜਰਮਨੀ, ਫਰਾਂਸ, ਹੌਲੈਂਡ ਅਤੇ ਇੰਗਲੈਂਡ ‘ਤੋਂ ਆਏ ਪੰਥਕ ਆਗੂਆਂ ਵਰਲਡ ਸਿੱਖ ਪਾਰਲੀਮੈਂਟ ਯੂਰਪ ਦੇ ਨੁੰਮਾਇਦਿਆਂ ਭਾਈ ਗੁਰਚਰਨ ਸਿੰਘ ਗੁਰਾਇਆ ਅਤੇ ਭਾਈ ਗੁਰਪਾਲ ਸਿੰਘ ਜਰਮਨੀ, ਭਾਈ ਪ੍ਰਿਥੀਪਾਲ ਸਿੰਘ ਅਤੇ ਭਾਈ ਸਤਨਾਂਮ ਸਿੰਘ ਫਰਾਂਸ, ਭਾਈ ਚਰਨ ਸਿੰਘ ਅਤੇ ਭਾਈ ਹਰਜੀਤ ਸਿੰਘ ਹੌਲੈਂਡ ਅਤੇ ਕੁਲਦੀਪ ਸਿੰਘ ਬੈਲਜ਼ੀਅਮ ਵੱਲੋਂ ਮ੍ਰਿਤਕ ਦੇਹ ਤੇ ਖਾਲਿਸਤਾਨ ਦਾ ਝੰਡਾ ਅਤੇ ਦੋਸਾਲਾ ਭੇਟ ਕੀਤਾ ਗਿਆ। ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਜਤਿੰਦਰਵੀਰ ਸਿੰਘ ਪਧਿਆਣਾ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਜਸਪਾਲ ਸਿੰਘ ਪੱਡਾ ਵੱਲੋਂ ਸਿਰੋਪਾਉ ਅਤੇ ਦੋਸਾਲਾ ਭੇਟ ਕੀਤਾ ਗਿਆ। ਇੰਗਲੈਂਡ ‘ਤੋ ਸਿੱਖ ਫੈਡਰੇਸ਼ਨ ਦੇ ਆਗੂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਭਾਈ ਜਸਪਾਲ ਸਿੰਘ ਹੋਰਾਂ ਵੱਲੋਂ ਦੋਸਾਲਾ ਅਤੇ ਸਿਰੋਪਾੳ ਭੇਟ ਕੀਤਾ। ਬੱਬਰ ਖਾਲਸਾ ਜਰਮਨੀ ਵੱਲੋਂ ਜਥੇਦਾਰ ਰੇਸ਼ਮ ਸਿੰਘ ਬੱਬਰ ਅਤੇ ਭਾਈ ਪ੍ਰਤਾਪ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਭਾਈ ਗੁਰਦਿਆਲ ਸਿੰਘ ਫਰਾਂਸ ਵੱਲੋਂ ਸਿਰੋਪਾਉ ਭੇਟ ਕੀਤਾ ਗਿਆ। ਸਿੱਖ ਫੈਡਰੇਸ਼ਨ ਫਰਾਂਸ ਵੱਲੋਂ ਭਾਈ ਰਘੁਵੀਰ ਸਿੰਘ ਕੁਹਾੜ, ਬਾਬਾ ਕਸ਼ਮੀਰ ਸਿੰਘ, ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਵੱਲੋਂ ਬਸੰਤ ਸਿੰਘ ਪੰਜਹੱਥਾ ਅਤੇ ਸਮਸ਼ੇਰ ਸਿੰਘ ਅਮ੍ਰਿਤਸਰ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਰਪ ਵੱਲੋਂ ਦਲਵਿੰਦਰ ਸਿੰਘ ਘੁੰਮਣ ਨੇ ਸਨਮਾਂਨ ਭੇਟ ਕੀਤਾ। ਬੈਲਜ਼ੀਅਮ ਦੀ ਸੰਗਤ ਵੱਲੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਪ੍ਰਿਤਪਾਲ ਸਿੰਘ ਪਟਵਾਰੀ ਅਤੇ ਸ ਰੇਸ਼ਮ ਸਿੰਘ ਬਰੱਸਲਜ਼ ਵੱਲੋਂ ਸਨਮਾਨ ਭੇਟ ਕੀਤਾ ਗਿਆ। ਇਸ ਸਮੇਂ ਬੈਲਜ਼ੀਅਮ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕ ਅਤੇ ਖੇਡ ਕਲੱਬਾਂ ਦੇ ਅਗੂਆਂ ਸਮੇਤ ਬਹੁਤ ਸਾਰੀਆਂ ਸਖ਼ਸੀਅਤਾਂ ਹਾਜਰ ਸਨ। ਬਾਬਾ ਹਰਭਜਨ ਸਿੰਘ ਜਰਮਨੀ ਨੇ ਚੌਪਈ ਸਾਹਿਬ ਦੇ ਪਾਠ ਬਾਅਦ ਕੀਰਤਨ ਸੋਹਿਲਾ ਪੜਿਆ ਤੇ ਅਰਦਾਸ ਕਰਨ ਉਪਰੰਤ ਭਾਈ ਸਾਹਿਬ ਦਾ ਸਰੀਰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਸਿੱਖ ਆਗੂਆਂ ਵੱਲੋਂ ਖਾਲਿਸਤਾਨ ਜਿੰਦਾਬਾਦ ਨੇ ਨਾਹਰਿਆਂ ਨਾਲ ਸੰਘਰਸ਼ ਦੇ ਸਾਥੀ ਨੂੰ ਵਿਦਾਇਗੀ ਦਿੱਤੀ ਗਈ।

Geef een reactie

Het e-mailadres wordt niet gepubliceerd. Vereiste velden zijn gemarkeerd met *