ਕੀ ਇਸ ਸਾਲ ਯੂਰਪ ਵਿਚ ਕਬੱਡੀ ਮੇਲੇ ਨਸ਼ਾ ਰਹਿਤ ਹੋਣਗੇ ?

ਜੁਲਈ ਮਹਿਨੇ ਤੋ ਗਰਮੀਆ ਦੀਆ ਦੋ ਮਹਿਨੇ ਦੀਆ ਛੁਟੀਆ ਹੁਦੇ ਹੀ ਯੂਰਪ ਵਿਚ ਖੇਡ ਮੇਲੇ ਸ਼ੁਰੂ ਹੋ ਜਾਦੇ ਹਨ ਜਿਨਾਂ ਵਿਚ ਇੰਡੀਆ ਤੋ ਮਹਿਗੇ ਭਾਅ ਦੇ ਖਿਡਾਰੀ ਲਿਆ ਕੇ ਇਕ ਇਕ ਕੱਪ ਜਿਤਣ ਲਈ ਜਿਥੇ ਲੱਖਾ ਯੂਰੋ ਖਰਚੇ ਜਾਦੇ ਹਨ ਉਥੇ ਨਾਲ ਹੀ ਨਸ਼ਾ ਕਰਨ ਜਾ ਨਸ਼ੇ ਵਾਲੇ ਟੀਕੇ ਲਾਉਣ ਵਾਲੇ ਖਿਡਾਰੀ ਵੀ ਇਨਾ ਮੇਚਾ ਵਿਚ ਖੇਡ ਦਾ ਪ੍ਰਦਰਸ਼ਨ ਕਰਦੇ ਹਨ ਭਾਵੇ ਕੁਝ ਪ੍ਰਬੰਧਕ ਇਸ ਦੇ ਵਿਰੋਧ ਵਿਚ ਹੁਦੇ ਹਨ ਪਰ ਮੋਕੇ ਦੀ ਨਿਯਾਕਤ ਨੂੰ ਦੇਖ ਕਬੂਤਰ ਦੀ ਤਰਾ ਅੱਖਾ ਬੰਦ ਕਰਨ ਨੂੰ ਹੀ ਪਹਿਲ ਦੇਦੇ ਹਨ ਜਿਸ ਦੇ ਸਿਟੇ ਆਉਣ ਵਾਲੇ ਸਮੇ ਦੀ ਬੁਕਲ ਵਿਚ ਬੜੇ ਭਿਆਨਕ ਨਜਰ ਆ ਰਹੇ ਹਨ ਜੇਕਰ ਪਿਛਲੇ ਸਮੇ ਤੇ ਨਜਰ ਮਾਰੀ ਜਾਵੇ ਤਾ ਕਿਨੇ ਗਭਰੂ ਨਸ਼ੇ ਦੇ ਦਰਿਆ ਵਿਚ ਜਾ ਕੇ ਹਲਕੇ ਝਟਕੇ ਨਾਲ ਹੀ ਮੋਤ ਦੇ ਸਾਗਰ ਵਿਚ ਜਾ ਚੁਕੇ ਹਨ ਜੋ ਬਚ ਗਏ ਹਨ ਉਨਾ ਨੂੰ ਜਾ ਤਾ ਗੈਂਗਵਾਦ ਨਿਗਲ ਰਿਹਾ ਹੈ ਜਾ ਪੇਸੇ ਦੇ ਲਾਲਚ ਅਤੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਨਸ਼ੇ ਦਾ ਇਸਤੇਮਾਲ ਕਰਨਾ ਪੇ ਰਿਹਾ ਹੈ ਇਸ ਦਾ ਆਖਰ ਜੁਮੇਵਾਰ ਕੋਣ ਹੈ ਪ੍ਰਮੋਟਰ ਜਾ ਖਿਡਾਰੀ? ਜਾ ਉਹ ਕੱਪ ਜੋ ਸਟੇਜ ਤੇ ਪਿਆ ਚਮਕ ਮਾਰ ਰਿਹਾ ਹੁੰਦਾ ਹੈ
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਦੋ ਤੱਕ ਅਸੀ ਜਵਾਨੀ ਨਾਲ ਖਲਵਾੜ ਕਰਦੇ ਰਹਾਗੇ? ਭਾਵੇ ਅਸੀ ਹਮੇਸ਼ਾ ਨਸ਼ਿਆ ਦਾ ਰਾਗ ਗਾਉਦੇ ਹਾ ਪਰ ਖੁਦ ਕੀ ਕਰਦੇ ਹਾ?ਇਕ ਕੱਪ ਵਿਚ ਸਾਡੀ ਜਾਨ ਫਸ ਜਾਦੀ ਹੈ ਤੇ ਕਿਸੀ ਮਾਂ ਦੇ ਪੁਤ ਦੀ ਜਾਨ ਨਾਲ ਖੇਡ ਜਾਦੇ ਹਾ,ਅੱਜ ਜੇਕਰ ਪੰਜਾਬ ਦੀ ਗੱਲ ਕਰੀਏ ਤਾ ਸਾਰੀ ਧਰਤੀ ਨਸ਼ੇ ਦੀ ਆਦੀ ਹੋ ਗਈ ਹੈ ਢੇਰ ਵਾਲੇ ਦਿਨ ਗਏ ਗੁਜਰੇ ਹੁਣ ਕਦੀ ਸਮਾ ਹੁਦਾ ਸੀ ਕਿ ਖੇਤਾ ਵਿਚ ਗੋਹੇ ਦੇ ਢੇਰ ਪਾਉਦੇ ਸੀ ਪਰ ਅੱਜ ਦੀ ਤਰੀਖ ਵਿਚ ਯੂਰੀਆ ਵਰਗੀਆ ਖਾਦਾ ਬਿਨਾ ਗਿਣਤੀ ਮਿਣਤੀ ਦੇ ਪਾਈਆ ਜਾਦੀਆ ਹਨ ਜਿਨਾਂ ਨਾਲ ਧਰਤੀ ਨਸ਼ੇੜੀ ਹੋ ਗਈ ਹੈ ਤੇ ਅੱਜ ਇਕ ਕਿਲੋ ਘਿਉ ਨਾਲ 150 ਗਰਾਮ ਖਾਦ ਅਸੀ ਖਾ ਰਹੇ ਹਾ ਜਿਸ ਦਾ ਕਾਰਨ ਅੱਜ ਪੰਜਾਬ ਦੀ ਜਵਾਨੀ ਡਰੱਗਜ ਅਤੇ ਖਾਦਾ ਦੇ ਕਾਰਨ ਨਿਆਣੇ ਜੰਮਣ ਤੋ ਨਿਕਾਰਾ ਹੋ ਰਹੀ ਹੈ ਜਿਸ ਦਾ ਕਾਰਨ ਅੱਜ ਪੰਜਾਬ ਵਿਚ ਬੇਬੀ ਟਿਊਬ ਦਾ ਰਿਵਾਜ ਆ ਰਿਹਾ ਹੈ ਪੰਜਾਬ ਨੂੰ ਇਸ ਪਾਸੇ ਤੋ ਮੋੜਨ ਲਈ ਵਧੀਆ ਖੇਡ ਦੇ ਮੈਦਾਨਾ ਦੀ ਲੋੜ ਸੀ ਪਰ ਖੇਡ ਦੇ ਮੈਦਾਨ ਵੀ ਮੂਹ ਅੱਡ ਕੇ ਪੰਜਾਬ ਦੀ ਜਵਾਨੀ ਨੂੰ ਨਿਗਲਣ ਵਾਸਤੇ ਕਾਲੇ ਸੱਪਾ ਨਾਲ ਭਰੇ ਪਏ ਹਨ ਚਾਹੇ ਉਹ ਯੂਰਪ ਵਿਚ ਹਨ ਜਾ ਪੰਜਾਬ ਵਿਚ ਹੁਣ ਸਵਾਲ ਇਹ ਖੜਾ ਹੁਦਾ ਹੈ ਕਿ ਇਹ ਸਭ ਦਾ ਖਾਤਮਾ ਕਿਸ ਤਰਾਂ ਕੀਤਾ ਜਾ ਸਕਦਾ ਹੈ? ਜਾ ਫਿਰ ਪੰਜਾਬ ਨੂੰ ਆਪਣੇ ਰਹਿਮੋਕਰਮ ਤੇ ਛੱਡ ਦਿਤਾ ਜਾਵੇ? ਜੇਕਰ ਇਸੇ ਤਰਾ ਅਸੀ ਕੱਪਾ ਦੇ ਚੱਕਰ ਵਿਚ ਰਹੇ ਤਾ ਉਹ ਦਿਨ ਦੂਰ ਨਹੀ ਜਦੋ ਕਬੱਡੀ ਇਕ ਕੰਧ ਤੇ ਟੰਗੀ ਫੋਟੋ ਬਣ ਕੇ ਰਹਿ ਜਾਵੇਗੀ ਖਿਡਾਰੀ ਨਹੀ ਮਿਲਣਗੇ ਕਿਉ ਕਿ ਪੰਜਾਬ ਦਾ ਜਿਸ ਤਰਾ ਹਰ ਦਿਨ ਡੀ ਐਨ ਏ ਬਦਲ ਰਿਹਾ ਹੈ ਬਾਹਰ ਦੀਆ ਸਟੇਟਾ ਦੇ ਬੰਦਿਆ ਦਾ ਬੀਜ ਲਿਆ ਕੇ ਪੰਜਾਬ ਦੀਆ ਲੜਕੀਆ ਦੀ ਕੁੰਖ ਵਿਚ ਰੱਖਿਆ ਜਾ ਰਿਹਾ ਹੈ ਕੀ ਪੰਜਾਬ ਯੋਧਿਆ ਨੂੰ ਜਨਮ ਦੇਣ ਦੇ ਵਾਲਾ ਸੂਬਾ ਫੈਰ ਕਹਾਵੇਗਾ?ਹੁਣ ਲੋਕਾ ਨੂੰ ਸੋਚਣਾ ਪਵੇਗਾ ਕਿ ਅਸੀ ਉਨਾ ਲੋਕਾ ਨੂੰ ਫੰਡ ਦੇਣੇ ਹਨ ਜੋ ਡਰੱਗਜ ਨੂੰ ਪਰਮੋਟ ਕਰਦੇ ਹਨ ਜਾ ਉਨਾ ਨੂੰ ਜੋ ਪੰਜਾਬ ਦੀ ਆਨ ਬਾਨ ਅਤੇ ਸ਼ਾਨ ਦੀ ਗੱਲ ਕਰਦੇ ਹਨ ਵਰਨਾ ਪੰਜਾਬ ਦਾ ਪਾਣੀ ਹਵਾ ਧਰਤੀ ਅਤੇ ਜਵਾਨੀ ਬਹੁਤਾ ਸਮਾ ਜੀਉਦੇ ਨਹੀ ਰਹਿਣਗੇ
ਅਮਰਜੀਤ ਸਿੰਘ ਭੋਗਲ
ਪੱਤਰਕਾਰ ਬੈਲਜੀਅਮ

Geef een reactie

Het e-mailadres wordt niet gepubliceerd. Vereiste velden zijn gemarkeerd met *