ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਵੱਲੋਂ ਵਿਦਿਆਰਥੀਆਂ ਦਾ ਲੈ ਜਇਆ ਗਿਆ ਵੰਡਰਲੈਂਡ ਟਰਿੱਪ


ਜਲੰਧਰ 4 ਜੂਨ(ਪੋ੍ਰਮਿਲ ਕੁਮਾਰ) ਅਕਾਲ ਗਲੈਕਸੀ ਕਾਨਵੈਂਟ ਸਕੂਲ, ਸਿੱਧੂਪੁਰ, ਲੋਹੀਆਂ ਖਾਸ ਵੱਲੋਂ ਪਿ੍ਰੰਸੀਪਲ ਮੈਡਮ ਅਮਨਪ੍ਰੀਤ ਕੌਰ ਅਤੇ ਸਕੂਲ ਦੇ ਮੈਨੇਜਮੈਂਟ ਕਮੇਟੀ ਦੀ ਅਗਵਾਹੀ ਹੇਠ ਸੀਨੀਅਰ ਜਮਾਤ ਦੇ ਵਿਦਿਆਰਥੀਆਂ ਦਾ ਵੰਡਰਲੈਂਡ ਟਰਿੱਪ ਲੈ ਜਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਵੰਡਰਲੈਂਡ ਟਰਿੱਪ ਦਾ ਖੂਬ ਅਨੰਦ ਮਾਣਿਆ ਗਿਆ। ਪਿ੍ਰੰਸੀਪਲ ਅਮਨਪ੍ਰੀਤ ਕੌਰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਲਈ ਇੱਕ ਨਵਾਂ ਟਰਿੱਪ ਉਲਿਕਿਆ ਗਿਆ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਥਾਂਵਾਂ ਦਾ ਟਰਿੱਪ ਇਸ ਮਕਸਦ ਵਜੋਂ ਕਰਵਾਇਆ ਜਾਂਦਾ ਹੈ ਕਿ ਬੱਚੇ ਸਿਰਫ਼ ਕਿਤਾਬੀ ਕੀੜੇ ਹੀ ਨਾ ਬਣ ਕੇ ਰਹਿ ਜਾਣ ਉਹਨਾਂ ਨੂੰ ਆਪਣੇ ਆਲੇ ਦੁਆਲੇ ਅਤੇ ਸਮਾਜ ਵਿੱਚ ਹੋ ਰਹੀਆਂ ਉਪਲਭੱਧੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਤਾਂ ਜੋ ਬੱਚਿਆਂ ਵਿੱਚ ਆਤਮ ਨਿਰਭਰਤਾ ਪੈਦਾ ਹੋ ਸਕੇ, ਉਹਨਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ ਅਤੇ ਜਿਸ ਨਾਲ ਬੱਚਿਆਂ ਨੂੰ ਸਮਾਜ ਵਿੱਚ ਵਿਰਚਨ ਦਾ ਤਜਰਬਾ ਪੈਦਾ ਹੋ ਸਕੇ। ਇਸ ਸਕੂਲ ਦਾ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੱਚਾ ਇੱਕ ਚੰਗਾ ਨਾਗਰਿਕ ਬਣ ਕੇ ਆਪਣੇ ਮਾਪਿਆਂ ਅਧਿਆਪਕਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ।

Geef een reactie

Het e-mailadres wordt niet gepubliceerd. Vereiste velden zijn gemarkeerd met *