ਮੁਫਤ ਜਾਂਚ ਕੈਂਪ ਦੋਰਾਨ 200 ਮਰੀਜਾਂ ਦੇ ਹੋਏ ਹਰ ਤਰ੍ਹਾਂ ਦੇ ਟੈਸਟ

-8 ਅਕਤੂਬਰ ਨੂੰ ਕੀਤਾ ਜਾਵੇਗਾ ਮੁਫ਼ਤ ਇਲਾਜ, ਅੱਖਾਂ ਦੀ ਜਾਂਚ ਦਾ ਕੈਂਪ ਵੀ ਲਗੇਗਾ
ਕਪੂਰਥਲਾ, 3 ਅਕਤੂਬਰ, ਇੰਦਰਜੀਤ ਸਿੰਘ
ਕਾਲਾ ਸੰਘਿਆਂ ਕਸਬੇ ਦੇ ਗੁਰਦੁਆਰਾ ਖਾਸ ਕਾਲਾ ਵਿਖੇ ਗੁਰੂ ਕਾ ¦ਗਰ ਟੀਮ ਅਤੇ ਦੋਨਾ ਪੱਤਰਕਾਰ ਮੰਚ ਦੇ ਸਹਿਯੋਗ ਨਾਲ ਪਿਮਸ ਹਸਪਤਾਲ ਵੱਲੋਂ ਵੱਲੋਂ ਮੁਫਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਡਾ. ਰਜਿਤ ਬਜਾਜ ਦੀ ਅਗਵਾਈ ’ਚ ਟੀਮ ਵੱਲੋਂ 200 ਲੋੜਵੰਦ ਮਰੀਜਾਂ ਦੀ ਹਰ ਬਿਮਾਰੀ ਦੀ ਜਾਂਚ ਲਈ ਖੂਨ ਅਤੇ ਪਿਸ਼ਾਬ ਦੇ ਸੈਂਪਲ ਲਏ ਗਏ। ਇਹਨਾਂ ਟੈਸਟਾਂ ਦੀ ਰਿਪੋਰਟ 8 ਅਕਤੂਬਰ ਨੂੰ ਆਵੇਗੀ ਅਤੇ ਪਿਮਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਹਰ ਬਿਮਾਰੀ ਦਾ ਇਲਾਜ ਮੁਫਤ ਕੀਤਾ ਜਾਵੇਗਾ। ਇਸ ਦੌਰਾਨ 8 ਅਕਤੂੁਬਰ ਨੂੰ ਲੋੜਵੰਦ ਮਰੀਜਾਂ ਦੀ ਅੱਖਾਂ ਦੀ ਜਾਂਚ ਕਰਕੇ ਲੈਂਜ ਮੁਫਤ ਪਾਏ ਜਾਣਗੇ। ਮਰੀਜਾਂ ਦੇ ਸ਼ੂਗਰ ਅਤੇ ਹੋਰ ਟੈਸਟ ਵੀ ਕੀਤੇ ਜਾਣਗੇ। 8 ਅਕਤੂਬਰ ਨੂੰ ਕੈਂਪ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਵਾਲੇ ਕਰਨਗੇ ਅਤੇ ਜਗਰੂਪ ਸਿੰਘ ਸੋਹਲ ਯੂ. ਕੇ. ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਟੀਮ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਸਮੇਂ ਮੁਫਤ ਹਲਵਾਈ ਦੀ ਸੇਵਾ ਕਰਨ ਵਾਲੇ ਗਿੰਦਾ ਵਡਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਹਾਜਿਰਾਂ ਅਤੇ ਕੈਂਪ ਲਈ ਸੇਵਾਵਾਂ ਨਿਭਾਉਣ ਵਾਲਿਆਂ ’ਚ ਗੁਰਪ੍ਰੀਤ ਸਿੰਘ ਮਿੱਠਾ ਚਿੱਟੀ, ਸਤਨਾਮ ਸਿੰਘ ਸੰਘਾ, ਕੁਲਦੀਪ ਸਿੰਘ ਬਿੱਲਾ, ਬਲਰਾਜ ਪੁਰੇਵਾਲ, ਸੰਜੀਵ ਕੌਡਲ, ਗੁਰਨਾਮ ਲਾਲਕਾ, ਕਾਵਲੀ, ਨਵੀ, ਲੱਕੀ, ਕਬੱਡੀ ਖਿਡਾਰੀ ਮੱਲ ਕਾਲਾ ਸੰਘਿਆਂ ਆਦਿ ਹਾਜਿਰ ਸਨ। ਦੋਨਾ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਅਤੇ ਗੁਰੂ ਕਾ ¦ਗਰ ਟੀਮ ਦੇ ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ ਵੱਲੋਂ ਸਹਿਯੋਗੀ ਵੀਰਾਂ ਦਾ ਧੰਨਵਾਦ ਕੀਤਾ ਗਿਆ ਅਤੇ 8 ਅਕਤੂਬਰ ਨੂੰ ਲਗਾਏ ਜਾ ਰਹੇ ਕੈਂਪ ਦਾ ਲੋੜਵੰਦ ਨੂੰ ਵੱਧ ਤੋਂ ਵੱਧ ਫਾਇਦਾ ਲੈਣ ਲਈ ਅਪੀਲ ਕੀਤੀ।
ਤਸਵੀਰ: 3ਕੇਪੀਟੀ ਇੰਦਰਜੀਤ-4,5
ਗੁਰੂ ਕਾ ¦ਗਰ ਟੀਮ ਵੱਲੋਂ ਪਿਮਸ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਗਏ ਜਾਂਚ ਕੈਂਪ ਦੌਰਾਨ ਲੋੜਵੰਦ ਲੜਕੀਆਂ ਦੇ ਵਿਆਹ ਸਮੇਂ ਮੁਫਤ ਹਲਵਾਈ ਦੀ ਸੇਵਾ ਕਰਨ ਵਾਲੇ ਗਿੰਦਾ ਵਡਾਲਾ ਦਾ ਸਨਮਾਨ ਕਰਦੇ ਹੋਏ ਗੁਰਪ੍ਰੀਤ ਸਿੰਘ ਚਿੱਟੀ, ਡਾ: ਸੁਰਜੀਤ ਸਿੰਘ ਖੁਸਰੋਪੁਰ ਅਤੇ ਹੋਰ, ਖੂਨ ਦੀ ਜਾਂਚ ਲਈ ਮਰੀਜਾਂ ਦੇ ਖੂਨ ਦੇ ਸੈਂਪਲ ਲੈਂਦੇ ਹੋਏ ਪਿਮਸ ਹਸਤਪਾਲ ਦੀ ਟੀਮ।

Geef een reactie

Het e-mailadres wordt niet gepubliceerd. Vereiste velden zijn gemarkeerd met *