ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਪੰਜਾਬ ਵਲੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਗੁਰਦਾਸਪੁਰ ’ਚ ਸੂਬਾ ਪੱਧਰੀ ਰੋਸ ਧਰਨਾ

-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੇ ਸਰਕਾਰ ਵਰਕਰਾਂ ਨਾਲ ਕਰ ਰਿਹੈ ਮਤਰੇਈ ਮਾਂ ਵਾਲਾ ਸਲੂਕ-ਰਵਿੰਦਰਜੀਤ ਸਿੰਘ ਗਿੱਲ
-ਬਿਨ੍ਹਾਂ ਕਿਸੇ ਕਾਰਨ ਦੇ ਵਰਕਰਾਂ ਦੀਆਂ ਕੀਤੀਆਂ ਜਾ ਰਹੀਆਂ ਹਨ ਸੇਵਾਵਾਂ ਖਤਮ-ਸੁਖਵਿੰਦਰ ਢਿੱਲੋ
-ਸਰਕਾਰ ਨੇ ਛੇਤੀ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਕਰੇਗੀ ਜ਼ਿਲ੍ਹਾ ਤੇ ਸੂਬਾ ਪੱਧਰ ਤੇ ਵੱਡਾ ਸੰਘਰਸ਼
ਗੁਰਦਾਸਪੁਰ ਵਿਖੇ ਸਵੱਛ ਭਾਰਤ ਮਿਸ਼ਨ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਮ ਕਰਦੇ ਮਾਸਟਰ ਮੋਟੀਵੇਟਰ, ਮੋਟੀਵੇਟਰ ਯੂਨੀਅਨ ਵਲੋ ਲਗਾਏ ਧਰਨੇ ਦੌਰਾਨ ਰੋਸ ਪ੍ਰਦਰਸ਼ਨ ਕਰਦੇ ਯੂਨੀਅਨ ਆਗੂ ਤੇ ਮੁੱਖ ਮੰਤਰੀ ਪੰਜਾਬ ਦੇ ਪੀਏ ਨੂੰ ਮਿਲਦਾ ਯੂਨੀਅਨ ਦਾ ਵਫਦ।

ਗੁਰਦਾਸਪੁਰ, ਇੰਦਰਜੀਤ ਸਿੰਘ
ਸਵੱਛ ਭਾਰਤ ਮਿਸ਼ਨ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਮਾਸਟਰ ਮੋਟੀਵੇਟਰਾਂ ਤੇ ਮੋਟੀਵੇਟਰਾਂ ਦੀ ਯੂਨੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਵਲੋ ਗੁਰਦੁਾਸਪੁਰ ਦੇ ਜਹਾਜ ਚੌਕ ਵਿਚ ਸੂਬੇ ਦੇ 22 ਜ਼ਿਲ੍ਹਿਆ ਦੇ ਹਰ ਬਲਾਕ ਵੱਡੀ ਗਿਣਤੀ ਵਿਚ ਪੁੱਜੇ ਵਰਰਕਾਂ ਦੇ ਇਕੱਠ ਵਲੋ ਵਿਸ਼ਾਲ ਸੂਬਾ ਪੱਧਰੀ ਧਰਨਾ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਰਵਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਲਗਾਇਆ ਗਿਆ। ਧਰਨੇ ਵਿਚ ਪੰਜਾਬ ਭਰ ਵਿਚੋਂ ਸ਼ਾਮਲ ਹੋਏ ਸੈਂਕੜੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਸਾਥੀਆਂ ਦੀ ਹਾਜ਼ਰੀ ਵਿਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਰਵਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਸਰਕਾਰ ਵਲੋ ਦੇਸ਼ ਨੂੰ ਸਵੱਛ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਅਧੀਨ ਸੂਬੇ ਨੂੰ ਸਵੱਛ ਬਣਾਉਣ ਹਰ ਪਿੰਡ ਨੂੰ ਖੁਲ੍ਹੇ ਤੋਂ ਸੌਂਚ ਮੁਕਤ ਕਰਨ ਲਈ ਤੇ ਪਖਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ, ਪਾਣੀ ਦੀ ਸਾਂਭ ਸੰਭਾਲ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਉਹ ਸਵੇਰੇ ਪੰਜ ਵਜੇ ਤੋਂ ਸ਼ਾਮ ਤਕ ਲਗਾਤਾਰ ਡਿਊਟੀ ਕਰਕੇ ਹਨ। ਪਰ ਇਸਦੇ ਬਦਲੇ ਵਿਭਾਗ ਤੇ ਸਰਕਾਰ ਵਲੋ ਉਨ੍ਹਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਵਿਭਾਗ ਵਲੋ ਉਨ੍ਹਾਂ ਤੋਂ ਕੰਮ ਕਰਵਾ ਕੇ ਕਈ ਜ਼ਿਲ੍ਹਿਆ ਵਿਚ ਮੋਟੀਵੇਟਰਾਂ ਨੂੰ ਬਿਨ੍ਹਾਂ ਕਿਸੇ ਨੋਟਿਸ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਖਤਮ ਕਰਕੇ ਉਨ੍ਹਾਂ ਨੂੰ ਘਰ ਬਿਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਅਧੀਨ ਕੰਮ ਕਰਦੇ ਮੋਟੀਵੇਟਰ ਤੇ ਮਾਸਟਰ ਮੋਟੀਵੇਟਰਾਂ ਨੂੰ ਏਨੀ ਸਖਤ ਡਿਊਟੀ ਕਰਨ ਦੇ ਬਾਵਜੂਦ ਮਾਮੂਲੀ ਜਿਹੇ ਮਾਣ ਭੱਤੇ ਵਾਸਤੇ ਵੀ ਵਿਭਾਗ ਦੀਆਂ ਉਲਝਣ ਭਰੀਆਂ ਗਾਈਡ ਲਾਈਨਾਂ ਦੀ ¦ਬੀ ਪ੍ਰਕੀਰਿਆ ਵਿਚੋਂ ¦ਘਣਾ ਪੈਂਦਾ ਹੈ ਤੇ ਪਿਛਲੇ ਛੇ ਮਹੀਨੇ ਤੋਂ ਪੰਜਾਬ ਦੇ ਜ਼ਿਆਦਾਤਰ ਬਲਾਕਾਂ ਵਿਚ ਵਰਰਕਾਂ ਨੂੰ ਇਹ ਮਾਣ ਭੱਤਾ ਵੀ ਨਹੀ ਮਿਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਵਿਚੋਂ ਕੱਢੇ ਗਏ ਮੋਟੀਵੇਟਰਾਂ ਨੂੰ ਤਰੁੰਤ ਬਹਾਲ ਕੀਤਾ ਜਾਵੇ ਤੇ ਉਨ੍ਹਾਂ ਨੂੰ ਵਿਭਾਗ ਦੀਆਂ ਅਗਲੀਆਂ ਸਕੀਮਾਂ ਦਾ ਕੰਮ ਦਿੱਤਾ ਜਾਵੇ। ਉਨ੍ਹਾਂ ਕਿਹਾ ਸੂਬਾ ਉਪ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਮੋਟੀਵੇਟਰਾਂ ਤੇ ਮਾਸਟਰ ਮੋਟੀਵੇਟਰਾਂ ਨੇ ਸਖਤ ਮਿਹਨਤ ਨਾਲ ¦ਬੇ ਸਮੇਂ ਤੋਂ ਬੰਦ ਪਈਆਂ ਵਾਟਰ ਸਪਲਾਈ ਸਕੀਮਾਂ ਨੂੰ ਚਲਾ ਕੇ ਪਿੰਡ ਪਿੰਡ ਵਿਚ ਲੋਕਾਂ ਨੂੰ ਪਾਣੀ ਦੀ ਸਾਂਭ ਸੰਭਾਲ ਤੇ ਮਹੱਤਤਾ ਬਾਰੇ ਜਾਗਰੂਕ ਕੀਤਾ ਹੈ ਪਰ ਬਦਲੇ ਵਿਚ ਵਿਭਾਗ ਉਨ੍ਹਾਂ ਨੂੰ ਬੇਰੋਜ਼ਗਾਰ ਲਈ ਤੁਰਿਆ ਹੋਇਆ ਹੈ। ਮਾਝਾ ਜੋਨ ਦੇ ਪ੍ਰਧਾਨ ਰਣਜੀਤ ਸਿੰਘ ਤੇ ਦੁਆਬਾ ਜ਼ੋਨ ਦੇ ਪ੍ਰਧਾਨ ਗੁਰਦੇਵ ਸਿੰਘ ਭੱਟੀ ਨੇ ਸਾਂਝੇ ਤੌਰ ਤੇ ਕਿਹਾ ਕਿ ਇਕ ਪਾਸੇ ਕਾਂਗਰਸ ਸਰਕਾਰ ਨੇ ਸੱਤਾ ਵਿਚ ਲਾਉਣ ਤੋਂ ਪਹਿਲਾ ਪੰਜਾਬ ਦੇ ਨੌਜਵਾਨਾਂ ਨਾਲ ਹਰ ਘਰ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਵਿਭਾਗ ਸੈਂਕੜੇ ਵਰਕਰਾਂ ਨੂੰ ਬੇਰੋਜ਼ਗਾਰ ਕਰਨ ਵਲ ਤੁਰਿਆ ਹੋਇਆ ਹੈ ਤੇ ਸਰਕਾਰ ਇਸ ਵਲ ਕੋਈ ਧਿਆਨ ਨਹੀ ਦੇ ਰਹੀ ਹੈ। ਉਨ੍ਹਾਂ ਆਖਿਆ ਕਿ ਯੂਨੀਅਨ ਦਾ ਵਫਦ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ, ਵਿਧਾਇਕਾਂ ਜਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰਾਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਦੇ ਚੁੱਕੇ ਹਨ ਪਰ ਹਾਲੇ ਤਕ ਸਰਕਾਰ ਨੇ ਉਨ੍ਹਾਂ ਦੀ ਕੋਈ ਬਾਂਹ ਨਹੀ ਫੜੀ। ਇਸ ਦੌਰਾਨ ਧਰਨੇ ਨੂੰ ਸਮਾਪਤ ਕਰਨ ਵਾਸਤੇ ਗੁਰਦਾਸਪੁਰ ਦੇ ਨਾਇਬ ਤਹਿਸਾਲਦਾਰ ਪੁੱਜੇ ਤੇ ਉਨ੍ਹਾਂ ਨੇ ਯੂਨੀਅਨਾਂ ਦੀਆਂ ਮੰਗਾਂ ਨੂੰ ਸਰਕਾਰ ਤਕ ਪਹੁੰਚਾਣ ਦਾ ਭਰੋਸਾ ਦੇਣ ਦਾ ਵਾਅਦਾ ਕਰਕੇ ਧਰਨਾ ਸਮਾਪਤ ਕਰਨ ਲਈ ਕਿਹਾ ਪਰ ਧਰਨਾ ਉਸੇ ਤਰ੍ਹਾਂ ਜਾਰੀ ਰਿਹਾ। ਇਸ ਤੋਂ ਬਾਅਦ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਵਲੋ ਦੇ ਦਾਖਲ ਤੋਂ ਬਾਅਦ ਯੂਨੀਅਨ ਦੇ ਇਕ ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੀਏ ਕੈਪਟਨ ਸੰਧੂ ਨੂੰ ਮਿਲਾਇਆ ਗਿਆ ਤੇ ਉਨ੍ਹਾਂ ਵਲੋ ਯੂਨੀਅਨ ਦੇ ਮਸਲੇ ਨੂੰ ਮੌਕੇ ਤੇ ਹੀ ਵਿਭਾਗ ਤੇ ਸਰਕਾਰ ਦੇ ਉਚ ਅਧਿਕਾਰੀਆਂ ਕੋਲ ਫੋਨ ਰਾਹੀ ਧਿਆਨ ਵਿਚ ਲਿਆਂਦਾ ਗਿਆ ਤੇ ਆਉਂਦੇ ਦਿਨਾਂ ਵਿਚ ਕੈਬਨਿਟ ਦੀ ਮੀਟਿੰਗ ਵਿਚ ਵਿਚਾਰਣ ਦਾ ਲਿਖਤੀ ਤੌਰ ਤੇ ਭਰੋਸਾ ਮਿਲਣ ਤੇ ਵਰਰਕਾਂ ਨੂੰ ਰੋਜ਼ਗਾਰ ਨੂੰ ਬਚਾਉਣ ਦੇ ਵਾਅਦੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਮੁੱਖ ਮੰਤਰੀ ਦੇ ਪੀਏ ਨੇ ਭਰੋਸਾ ਦਿੱਤਾ ਕਿ ਮੋਟੀਵੇਟਰਾਂ ਤੇ ਮਾਸਟਰ ਮੋਟੀਵੇਟਰਾਂ ਦੀ ਨੌਕਰੀ ਨੂੰ ਹਰ ਹੀਲੇ ਨਾਲ ਬਚਾਇਆ ਜਾਵੇਗਾ ਤੇ ਕੈਬਨਿਟ ਵਿਚ ਇਸ ਨੂੰ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਅਮਲੀ ਜਾਮਾ ਪਹਿਨਾਇਆ ਜਾਵੇਗਾ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਜ਼ਿਲ੍ਹਾ ਹੈਡ ਕੁਆਟਰਾਂ ਤੇ ਰਾਜਧਾਨੀ ਚੰਡੀਗੜ੍ਹ ਵਿਚ ਅਣਮਿੱਥੇ ਸਮੇਂ ਲਈ ਵੱਡੇ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਜਿਸ ਦੀ ਜਿੰਮੇਵਾਰ ਖੁਦ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ’ਤੇ ਗਨਸ਼ਾਮ ਭਾਰਤੀ ਜਨਰਲ ਸਕੱਤਰ, ਸੁਰਜੀਤ ਕੌਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸੁਖਬੀਰ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਅੰਮ੍ਰਿੰਤਸਰ, ਜਸਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸਰਦਾਰ ਸਿੰਘ ਸੂਬਾ ਅਡਵਾਈਜ਼ਰ, ਰੰਮੀ ਅਟਾਂਰੀ, ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਬਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਪ੍ਰਿੰਸ ਬਾਂਸਲ ਜ਼ਿਲ੍ਹਾ ਪ੍ਰਧਾਨ ਬਠਿੰਡਾ, ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪਲਾਣਕੋਟ, ਨਵਰਾਜ ਸਿੰਘ ਮਾਲਵਾ ਜ਼ੋਨ, ਬਲਜੀਤ ਸਿੰਘ ਫਿਰੋਜ਼ਪੁਰ, ਕੁਲਦੀਪ ਸਿੰਘ ਬਰਨਾਲਾ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਬਰਨਾਲਾ, ਸੀਮਾ ਰਾਣੀ ਫਿਰੋਜ਼ਪੁਰ, ਕਿਰਨਦੀਪ ਕੌਰ ਤਰਨਤਾਰਨ, ਰਾਜਾ ਸੰਧੂ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ, ਜਗਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਤੇ ਵੱਡੀ ਗਿਣਤੀ ਵਿਚ ਮਹਿਲਾ ਵਰਕਰ ਤੇ ਸੈਂਕੜੇ ਵਰਕਰਾਂ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *