ਮੁਢਲੀਆਂ ਸਹੂਲਤਾਂ ਨੂੰ ਤਰਸਦੀ ਪਿੰਡ ਵਾਹਦ ਦੀ ਦਾਣਾ ਮੰਡੀ

ਫਗਵਾੜਾ 11 ਅਕਤੂਬਰ (ਰਾਮ ਲੁਭਾਇਆ-ਅਮਿਤ ਸ਼ਰਮਾ) ਫਗਵਾੜਾ ਸਬ ਡਵਜੀਨ ਦੇ ਅਧੀਨ ਆਉਂਦੀ ਪਿੰਡ ਵਾਹਦ ਦੀ ਦਾਣਾ ਮੰਡੀ ਮੁਢਲੇ ਵਿਕਾਸ ਨੂੰ ਤਰਸ ਰਹੀ ਹੈ। ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਮੰਡੀ ਵਿਚ ਝੋਨੇ ਦੀ ਫਸਲ ਲੈ ਕੇ ਆ ਰਹੇ ਕਿਸਾਨ ਮੰਡੀ ਦੀ ਹਾਲਤ ਨੂੰ ਦੇਖ ਕੇ ਬਹੁਤ ਨਿਰਾਸ਼ ਹੋ ਰਹੇ ਹਨ। ਗ¤ਲਬਾਤ ਕਰਦੇ ਹੋਏ ਕਿਸਾਨ ਮਹਿੰਦਰ ਸਿੰਘ, ਰਜਮੇਲ ਸਿੰਘ, ਅਵਤਾਰ ਸਿੰਘ ਮੇਹਲੀਆਣਾ, ਸਤਪਾਲ, ਬਲਿਹਾਰ ਸਿੰਘ, ਗੁਰਦੀਪ ਸਿੰਘ, ਅਰਜੁਨ ਸਿੰਘ, ਜਸਕਰਨ ਸਿੰਘ, ਰੂਪ ਲਾਲ, ਜਰਨੈਲ ਸਿੰਘ, ਅਮਰੀਕ ਸਿੰਘ, ਰਛਪਾਲ ਸਿੰਘ, ਸੁਰਿੰਦਰ ਸਿੰਘ, ਲੰਬੜਦਾਰ ਰਾਜਿੰਦਰ ਸਿੰਘ, ਜੁਝਾਰ ਸਿੰਘ, ਜਸਕਰਨ ਸਿੰਘ ਸੰਤੋਖ ਸਿੰਘ, ਅਮਰਜੀਤ ਆਦਿ ਨੇ ਕਿਹਾ ਕਿ ਉਹਨਾਂ ਨੂੰ ਇਸ ਵਾਰ ਇਹ ਉਮੀਦ ਸੀ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਵਲੋਂ ਆਪਣੇ ਕੀਤੇ ਵਾਅਦੇ ਮੁਤਾਬਕ ਵਧੀਆ ਪ੍ਰਬੰਧ ਕੀਤੇ ਗਏ ਹੋਣਗੇ ਪਰ ਜਦੋਂ ਮੰਡੀ ਦੀ ਹਾਲਤ ਪਹਿਲਾਂ ਤੋਂ ਵੀ ਬ¤ਦਤਰ ਦੇਖੀ ਤਾਂ ਬਹੁਤ ਮਾਯੂਸੀ ਹੋ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕੀਤਾ ਆਪਣਾ ਵਾਅਦਾ ਨਹੀਂ ਨਿਭਾਇਆ ਹੈ। ਮੰਡੀ ਵਿਚ ਟਾਇਲਟ ਨਾ ਹੋਣ ਕਰਕੇ ਖੁ¤ਲੇ ਵਿਚ ਬਾਥਰੂਮ ਤੇ ਸ਼ੌਚ ਲਈ ਜਾਣਾ ਪੈਂਦਾ ਹੈ। ਬੈਠਣ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ। ਸ਼ੈਡ ਦੀ ਹਾਲਤ ਖਸਤਾ ਹੈ। ਫੜ ਵੀ ਅ¤ਧ ਅਧੂਰਾ ਹੈ ਜਿਸ ਕਰਕੇ ਕਿਸਾਨਾ ਦੀ ਕਾਫੀ ਫਸਲ ਬਰਬਾਦ ਹੋ ਜਾਂਦੀ ਹੈ। ਬਰਸਾਤ ਹੋਣ ਤੇ ਫਸਲ ਦੀ ਸੁਰ¤ਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਮੰਡੀ ਦੀ ਚਾਰਦੀਵਾਰੀ ਨਾ ਹੋਣ ਦੇ ਚਲਦਿਆਂ ਅਵਾਰਾ ਪਸ਼ੂ ਅਤੇ ਚੋਰਾਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਮੰਡੀ ਨੂੰ ਕਰੀਬ ਦੋ ਦਰਜਨ ਪਿੰਡ ਲ¤ਗਦੇ ਹਨ ਪਰ ਕਿਸਾਨ ਮੰਡੀ ਦੀ ਹਾਲਤ ਦੇਖ ਕੇ ਦੂਸਰੀਆਂ ਮੰਡੀਆਂ ਦਾ ਰੁ¤ਖ ਕਰ ਲੈਂਦੇ ਹਨ। ਉਹਨਾਂ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਇਸ ਮੰਡੀ ਦੀ ਹਾਲਤ ਪਹਿਲ ਦੇ ਅਧਾਰ ਤੇ ਸੁਧਾਰੀ ਜਾਵੇ। ਇਸ ਬਾਰੇ ਗ¤ਲਬਾਤ ਕਰਨ ਤੇ ਐਸ.ਡੀ.ਐਮ. ਫਗਵਾੜਾ ਸ੍ਰੀਮਤੀ ਜਯੋਤੀ ਬਾਲਾ ਮ¤ਟੂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਉਹ ਜਲਦੀ ਹੀ ਮੰਡੀਆਂ ਦਾ ਦੌਰਾ ਕਰਕੇ ਆਪਣੇ ਪ¤ਧਰ ਤੇ ਜਾਂਚ ਕਰਨਗੇ ਅਤੇ ਹਰ ਲੋੜੀਂਦੀ ਜਰੂਰਤ ਨੂੰ ਪੂਰਾ ਕਰਵਾਇਆ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *