ਕੈਂਬਰਿਜ਼ ਇੰਟਰਨੈਸ਼ਨ ਸਕੂਲ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

-11 ਵਿਦਿਆਰਥੀ ਸਟੇਟ ਪੱਧਰੀ ਮੁਕਾਬਲਿਆਂ ’ਚ ਲੈਣਗੇ ਹਿੱਸਾ
ਕਪੂਰਥਲਾ, 11 ਅਕਤੂਬਰ, ਇੰਦਰਜੀਤ ਸਿੰਘ
ਸ਼੍ਰੀ ਮਹਾਵੀਰ ਮਾਡਲ ਸਕੂਲ ਫਗਵਾੜਾ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਚੈਪੀਅਨਸ਼ਿਪ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਪੂਰਥਲਾ ਦੇ ਤਾਇਕਵਾਂਡੋ ਦੇ 11 ਬ¤ਚੇ ਪੰਜਾਬ ਜ਼ਿਲ੍ਹਾ ਪ¤ਧਰ ਤੇ ਚੁਣੇ ਗਏ।ਜਿਨ੍ਹਾਂ ਵਿਚ ਮੰਨਤ ਕੌਰ ਪ¤ਡਾ ਨੇ (ਗੋਲਡ),ਗੁਰਲੀਨ ਕੌਰ (ਗੋਲਡ), ਮੁਸਕਾਨ (ਗੋਲਡ), ਜਸਲੀਨ ਕੌਰ (ਗੋਲਡ), ਹੁਕਮ ਸਿੰਘ (ਗੋਲਡ), ਸਾਹਿਬਜੋਤ ਸਿੰਘ(ਗੋਲਡ), ਪਾਰਥ ਸ਼ਰਮਾ (ਗੋਲਡ), ਕਰਨਬੀਰ ਸਿੰਘ (ਗੋਲਡ), ਸੁਮਨ (ਗੋਲਡ), ਬ੍ਰਿਜੇਸ਼ ਸੋਨੀ (ਗੋਲਡ), ਕਰਮਦੀਪ ਸਿੰਘ (ਗੋਲਡ), ਰਮਿੰਦਰ ਸਿੰਘ(ਸਿਲਵਰ), ਗੁਰਮਨ (ਸਿਲਵਰ) ਅਤੇ ਹਰਗੁਨਪ੍ਰੀਤ ਸਿੰਘ ਨੇ (ਸਿਲਵਰ) ਮੈਡਲ ਜਿ¤ਤੇ। ਉਥੇ ਹੀ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿ¤ਚ ਜ਼ਿਲ੍ਹਾ ਪ¤ਧਰੀ ਐਥਲੇਟਿਕਸ ਮੁਕਾਬਲਿਆਂ ਵਿ¤ਚ ਵੀ ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਪੂਰਥਲਾ ਦੇ ਖਿਡਾਰੀਆਂ ਵ¤ਲੋਂ 17 ਗੋਲਡ ਮੈਡਲ, 8 ਸਿਲਵਰ ਅਤੇ 2 ਬਰਾਂਜ ਮੈਡਲ ਜਿ¤ਤੇ ਗਏ।ਸਭ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਸਾਰਿਆਂ ਵ¤ਲੋਂ ਜੇਤੂਆਂ ਦੀ ਸ਼ਲਾਘਾ ਕੀਤੀ ਗਈ।ਐਥਲੈਟਿਕਸ ਅਤੇ ਸ਼ਾਰਟ ਪੁ¤ਟ (ਲੜਕੀਆਂ) ਵਿ¤ਚ ਦਮਨ ਨੇ 2 ਗੋਲਡ 1ਸਿਲਵਰ,ਨਮਨ ਨੇ 1ਸਿਲਵਰ,ਐਸ਼ਮੀਤ 3 ਗੋਲਡ, ਅਵਨੀਤ 1 ਗੋਲਡ ਤੇ 1 ਸਿਲਵਰ, ਸਿਮਰਨਜੀਤ ਕੌਰ 1 ਸਿਲਵਰ ਅਤੇ 1 ਬਰਾਂਜ ਅਤੇ ਨਵਰੀਤ ਕੌਰ ਨੇ 2 ਗੋਲਡ ਮੈਡਲ ਜਿ¤ਤੇ ਅਤੇ ਐਥਲੈਟਿਕਸ(ਲੜਕੇ) ਬਾਦਲ 3 ਗੋਲਡ, ਗੁਰਸੇਵਕ 1 ਗੋਲਡ, ਸਿਮਰਨਜੀਤ ਸਿੰਘ 1 ਗੋਲਡ, 1 ਸਿਲਵਰ, ਗੁਰਪ੍ਰੀਤ ਸਿੰਘ 1 ਗੋਲਡ, ਜਸਕਰਨ ਸਿੰਘ 1 ਸਿਲਵਰ ਅਤੇ ਪਰਮਪ੍ਰੀਤ ਸਿੰਘ ਨੇ 1 ਸਿਲਵਰ ਮੈਡਲ ਜਿ¤ਤੇ ਗਏ।
ਕੈਂਬਰਿਜ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਸਤੀਸ਼ ਅਗਰਵਾਲ ਚੇਅਰਮੈਨ , ਸ਼੍ਰੀ ਸੁਮਨ ਅਗਰਵਾਲ ਪ੍ਰਧਾਨ , ਸ਼੍ਰੀ ਸੁਧੀਰ ਅਗਰਵਾਲ ਵਿ¤ਤ ਪ੍ਰਧਾਨ, ਸ਼੍ਰੀ ਮੁਨੀਸ਼ ਅਗਰਵਾਲ ਸੈਕਰੇਟਰੀ ਨੇ ਜੇਤੂਆਂ ਨੂੰ ਵਧਾਈ ਦਿ¤ਤੀ ਅਤੇ ਹਮੇਸ਼ਾ ਅ¤ਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਦਾਦਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿ¤ਚ ਹੋਣ ਵਾਲੇ ਮੁਕਾਬਲਿਆਂ ਵਿ¤ਚ ਪੰਜਾਬ ਪ¤ਧਰ ਤੇ ਤਾਇਕਵਾਂਡੋ ਦੇ ਗੋਲਡ ਮੈਡਲ ਜਿ¤ਤਣ ਵਾਲੇ ਬ¤ਚੇ ਹਿ¤ਸਾ ਲੈਣਗੇ ਤੇ ਅ¤ਗੇ ਜਾ ਕੇ ਆਪਣੇ ਸ਼ਹਿਰ, ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਗੇ।ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਵਿ¤ਚ ਵਾਧਾ ਕਰਦੇ ਹਨ।ਹਰ ਨਿਪੁੰਨ ਵਿਅਕਤੀ ਪਹਿਲਾਂ ਅਨੁਭਵਹੀਣ ਹੁੰਦਾ ਹੈ।ਇਸ ਲਈ ਸੁਪਨਿਆਂ ਨੂੰ ਦੇਖੋ ਅਤੇ ਉਹਨਾਂ ਨੂੰ ਸਾਕਾਰ ਕਰਨ ਲਈ ਪੂਰੀ ਕੋਸ਼ਿਸ਼ ਕਰੋ।ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ ਜੋ ਹਰ ਮੁਸੀਬਤ ਦਾ ਸਾਮ੍ਹਣਾ ਕਰਕੇ ਵੀ ਆਪਣੇ ਟੀਚੇ ਪ੍ਰਤੀ ਦ੍ਰਿੜ ਰਹਿੰਦੇ ਹਨ।ਜਿ¤ਤ ਹਾਸਲ ਕਰਨਾ ਸਭ ਕੁ¤ਝ ਨਹੀਂ ਹੁੰਦਾ,ਜਿ¤ਤਣ ਦੀ ਕੋਸ਼ਿਸ਼ ਕਰਦੇ ਰਹਿਣਾ ਵੀ ਅਹਿਮ ਹੁੰਦਾ ਹੈ।ਸਖ਼ਤ ਮਿਹਨਤ ਤੋਂ ਬਿਨਾਂ ਕੋਈ ਮੰਜ਼ਲ ਹਾਸਲ ਨਹੀਂ ਕਰ ਸਕਦਾ।

Geef een reactie

Het e-mailadres wordt niet gepubliceerd. Vereiste velden zijn gemarkeerd met *