ਫਲੈਸ਼ ਮੈਰਾਥਨ ਦੇ ਨਤੀਜੇ ਤੋਂ ਪੁਲਿਸ ਨੂੰ ਨਿਰਾਸ਼ਾ

Archiefbeeld.ਬੈਲਜੀਅਮ 12 ਅਕਤੂਬਰ (ਯ.ਸ) ਪੁਲਿਸ ਵਲੋਂ ਪਿਛਲੇ ਦਿਨੀ ਫਲੈਸ਼ ਮੈਰਾਥਨ ਦੀ ਘੋਸ਼ਣਾ ਕੀਤੀ ਗਈ ਸੀ। ਭਾਵ ਕਿ ਪੁਲਿਸ ਵਲੋਂ ਵਾਹਨਾਂ ਦੀ ਜਾਂਚ ਅਤੇ ਵਾਹਨਾਂ ਦੀ ਸਪੀਡ ਸੰਬਧੀ ਕੰਟਰੋਲ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਪੁਲਿਸ ਨੇ 24 ਘੰਟੇ ਵਿਚ 1,295,146 ਗੱਡੀਆਂ ਦੀ ਜਾਂਚ ਕੀਤੀ, ਜਿਸ ਵਿਚੋਂ 36,561 ਬਹੁਤ ਤੇਜ਼ ਸਨ, ਜਾਂ 2.82 ਫੀਸਦੀ. 107 ਡ੍ਰਾਇਵਿੰਗ ਲਾਇਸੈਂਸ ਵਾਪਸ ਲੈ ਲਏ ਗਏ। ਪੁਲਿਸ ਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਇਸ ਮੈਰਾਥਨ ਦੀ ਰੇਡੀੳ, ਟੀ ਵੀ ਤੇ ਬਾਰ ਬਾਰ ਘੋਸ਼ਨਾ ਕਰਨ ਤੋਂ ਬਾਦ ਵੀ ਇੰਨੀ ਗਿਣਤੀ ਵਿੱਚ ਜੁਰਮਾਨੇ ਕੱਟਣੇ ਪਏ।

Geef een reactie

Het e-mailadres wordt niet gepubliceerd. Vereiste velden zijn gemarkeerd met *