ਗੁਰਦੁਆਰਾ ਪਵਿ¤ਤਰ ਵੇਈ ਸਾਹਿਬ ਵਿਖੇ ਤਿੰਨ ਰੋਜ਼ਾ ਗੁਰਮਿਤ ਸਮਾਗਮ ਕਰਵਾਏ

ਕਪੂਰਥਲਾ, 17 ਅਕਤੂਬਰ, ਇੰਦਰਜੀਤ ਸਿੰਘ
ਗੁਰਦੁਆਰਾ ਪਵਿ¤ਤਰ ਵੇਈ ਸਾਹਿਬ ਨੇੜੇ ਪੁਲ ਹੁਸੈਨਪੁਰ (ਭੁਲਾਣਾ, ਆਰ. ਸੀ. ਐਫ.) ਵਿਖੇ ਇਲਾਕੇ ਭਰਦੀਆਂ ਸਮੂਹ ਸੰਗਤਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਤਿਆਰ ਪੰਜ ਮੰਜਿਲਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਬੀਤੇ ਸਮੇਂ ਤੋਂ ਚ¤ਲਦੀ ਸੇਵਾ ਮੁਕੰਮਲ ਹੋਣ ਦੀ ਖੁਸ਼ੀ ਵਿਚ ਅਰੰਭ ਤਿੰਨ ਰੋਜ਼ਾ ਗੁਰਮਤਿ ਸਮਾਗਮ ਪੂਰੀ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ । ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਅਦ ਵ¤ਖ-ਵ¤ਖ ਕੀਰਤਨੀ ਜ¤ਥਿਆਂ ਜਿਨਾਂ ‘ਚ ਰਾਗੀ ਜ¤ਥਾ ਗਿਆਨੀ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ, ਢਾਡੀ ਜ¤ਥਾ ਗਿਆਨੀ ਬਖਸ਼ੀਸ਼ ਸਿੰਘ ਰਾਣੀ ਵਲਾਹਾ ਬੀਬੀਆਂ ਦਾ ਜ¤ਥਾ, ਕਵੀਸ਼ਰ ਗਿਆਨੀ ਗੁਰਨਿੰਦਰਪਾਲ ਸਿੰਘ ਬਿੰਕਾ, ਕਵੀਸ਼ਰ ਗਿਆਨੀ ਕਾਰਜ ਸਿੰਘ ਸੰਧੂ ਆਦਿ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁ¤ਖ ਸੇਵਾਦਾਰ ਬਾਬਾ ਸਵਰਨ ਸਿੰਘ ਨੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਦੀ ਵਧਾਈ ਦਿੰਦਿਆ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਦੀ ਪੰਜ ਮੰਜ਼ਿਲਾਂ ਇਮਾਰਤ ਬਣਾਉਣ ਵਿਚ ਇਲਾਕੇ ਭਰਦੀਆਂ ਸਮੂਹ ਸੰਗਤਾਂ ਨੇ ਬਹੁਤ ਵ¤ਡਾ ਯੋਗਦਾਨ ਪਾਇਆ ਤੇ ਤੁਹਾਡੇ ਯੋਗਦਾਨ ਸਦਕਾ ਅ¤ਜ ਨਵੀਂ ਇਮਰਾਤ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ । ਉਨ੍ਹਾਂ ਸਮੂਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਚ¤ਲਦੀ ਬਾਕੀ ਸੇਵਾ ਵਿਚ ਵੀ ਇਸੇ ਤਰਾਂ ਸਹਿਯੋਗ ਕਰਨ ਲਈ ਆਖਿਆ । ਇਸੇ ਦੌਰਾਨ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਦੇ ਅਖੀਰ ਵਿਚ ਪ੍ਰਬੰਧਕ ਰੇਸ਼ਮ ਸਿੰਘ ਨੇ ਉਕਤ ਸਮਾਗਮ ਵਿਚ ਸਹਿਯੋਗ ਕਰਨ ਵਾਲੀਆਂ ਸੰਗਤਾਂ, ਸੰਤ ਮਹਪੁਰਸ਼ਾਂ, ਦਾਨੀਂ ਸ¤ਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਸਦਕਾ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਚ¤ਲਦੇ ਅਧੂਰੇ ਕਾਰਜ ਨੇਪਰੇ ਚੜਾਏ ਜਾਣਗੇਂ । ਇਸ ਗੁਰਮਤਿ ਸਮਾਗਮ ਵਿਚ ਜਥੇਦਾਰ ਨਿਹਾਲ ਸਿੰਘ ਸੰਭਰਾਵਾਂ ਵਾਲੇ ਜਥੇਬੰਦੀ ਬਿਧੀਚੰਦ, ਬਾਬਾ ਮੇਜਰ ਸਿੰਘ ਵ¤ਡੇ ਦੁਮਾਲੇ ਵਾਲੇ, ਮਹਿੰਦਰ ਸਿੰਘ ਲ¤ਲਾ ਤਰਨਾ ਦਲ, ਬਾਬਾ ਪ੍ਰਗਟ ਸਿੰਘ ਢੋਟੀਆਂ ਵਾਲੇ, ਬਾਬਾ ਦਵਿੰਦਰ ਸਿੰਘ ਕਪੂਰਥਲਾ ਵਾਲੇ, ਕਾਂਗਰਸੀ ਆਗੂ ਪ੍ਰਦੀਪ ਸਿੰਘ ਰ¤ਤਾ, ਭਾਈ ਦਲਜੀਤ ਸਿੰਘ ਦੋਧੀ ਭੁਲਾਣਾ, ਭਾਈ ਮੇਹਰ ਸਿੰਘ ਭੁਲਾਣਾ, ਸੁਖਦੇਵ ਸਿੰਘ ਸ਼ਟਰਿੰਗ ਭੁਲਾਣੇ ਵਾਲੇ, ਹਰਨੇਕ ਸਿੰਘ ਸੈਫਲਾਬਦਾ ਗੁਰਸਰ ਵਾਲੇ, ਗਤਕਾ ਪਾਰਟੀ ਸੈਫਲਬਾਦ ਗੁਰਸਰ ਵਾਲੇ, ਗੁਰਦੇਵ ਸਿੰਘ ਢੇਸੀ ਮਹਾਂਕਾਲ, ਫੌਜੀ ਕੋਠੇ ਕਾਲਾ ਸਿੰਘ, ਭਾਈ ਸੰਦੀਪ ਸਿੰਘ ਕੋਠੇ ਕਾਲਾ ਸਿੰਘ, ਸੋਢੀ ਭੋਰੂਵਾਲਾ, ਕੁਲਦੀਪ ਸਿੰਘ ਭੋਰੂਵਾਲਾ, ਸਰਪੰਚ ਮੋਹਨ ਸਿੰਘ ਭੁਲਾਣਾ, ਬਲਵੰਤ ਸਿੰਘ ਭੁਲਾਣਾ, ਸਤਨਾਮ ਸਿੰਘ ਕਲੋਨੀ ਹੁਸੈਨਪੁਰ, ਸਰਪੰਚ ਮਹਿੰਦਰ ਸਿੰਘ ਹੁਸੈਨਪੁਰ, ਕਰਨੈਲ ਸਿੰਘ ਹੁਸੈਨਪੁਰ, ਭਜਨ ਸਿੰਘ ਕੜਾਲ੍ਰ ਕਲਾਂ, ਸੁਰਿੰਦਰ ਸਿੰਘ ਮੁਰਾਦਪੁਰ, ਕੇਵਲ ਸਿੰਘ ਸੁਖੀਆ ਨੰਗਲ, ਮੇਹਰ ਸਿੰਘ ਸੰਧਰ, ਦਰਸ਼ਨ ਸਿੰਘ ਇ¤ਟਾਂ ਵਾਲਾ, ਅਮਰਜੀਤ ਸਿੰਘ ਭੁਲਾਣਾ ਤੋਂ ਇਲਾਵਾ ਮਾਝੇ, ਦੁਆਬੇ ਅਤੇ ਮਾਲਵੇਂ ਦੀਆਂ ਸੰਗਤਾਂ ਨੇ ਵ¤ਡੀ ਘਣਿਤੀ ‘ਚ ਗੁਰੂ ਘਰ ਵਿਚ ਹਾਜ਼ਰੀਆਂ ਭਰੀਆ।

Geef een reactie

Het e-mailadres wordt niet gepubliceerd. Vereiste velden zijn gemarkeerd met *