ਜੋਗਿੰਦਰ ਸਿੰਘ ਮਾਨ ਨੇ ਪਾਂਸ਼ਟਾ ਦੀ ਅਨਾਜ ਮੰਡੀ ਵਿਖੇ ਲਿਆ ਝੋਨੇ ਦੀ ਖਰੀਦ ਅਤੇ ਪ੍ਰਬੰਧਾਂ ਦਾ ਜਾਇਜਾ

ਉਚੇਰੇ ਪ੍ਰਬੰਧਾਂ ਲਈ ਕਿਸਾਨਾਂ ਅਤੇ ਆੜ•ਤੀਆਂ ਨੇ ਕੀਤਾ ਕੈਪਟਨ ਸਰਕਾਰ ਦਾ ਧੰਨਵਾਦ
ਫਗਵਾੜਾ 25 ਅਕਤੂਬਰ (ਰਵੀਪਾਲ ਸ਼ਰਮਾ) ਸਬ ਡਵੀਜਨ ਫਗਵਾੜਾ ਦੀਆਂ ਮੰਡੀਆਂ ਵਿਚ ਚਲ ਰਹੇ ਝੋਨੇ ਦੀ ਖਰੀਦ ਦੇ ਕੰਮ ਅਤੇ ਸਰਕਾਰੀ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਪਿੰਡ ਪਾਂਸ਼ਟਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਮੰਡੀ ਵਿਚ ਮੌਜੂਦ ਕਿਸਾਨਾ ਅਤੇ ਆੜ•ਤੀਆਂ ਨਾਲ ਰਾਬਤਾ ਕਰਕੇ ਫਸਲ ਦੇ ਭੁਗਤਾਨ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਪ੍ਰਬੰਧਾ ਦਾ ਜਾਇਜਾ ਲਿਆ। ਕਿਸਾਨਾ ਨੇ ਦ¤ਸਿਆ ਕਿ ਉਹਨਾਂ ਨੂੰ 10 ਸਾਲ ਬਾਅਦ ਆਪਣੀ ਫਸਲ ਦੀ ਅਦਾਇਗੀ ਸਮੇਂ ਤੇ ਮਿਲ ਰਹੀ ਹੈ। ਜਿਸ ਲਈ ਉਹ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਦੂਸਰੇ ਪਾਸੇ ਆੜ•ਤੀਆਂ ਨੇ ਦ¤ਸਿਆ ਕਿ ਇਸ ਵਾਰ ਲਿਫਟਿੰਗ ਅਤੇ ਬਾਰਦਾਨੇ ਦੀ ਕੋਈ ਸਮ¤ਸਿਆ ਨਹੀਂ ਹੈ। ਕਿਸਾਨਾਂ ਲਈ ਮੰਡੀਆਂ ਵਿਚ ਵਧੀਆ ਪ੍ਰਬੰਧ ਕੀਤੇ ਗਏ ਹਨ। ਲਿਫਟਿੰਗ ਵੀ ਸਮੇਂ ਸਿਰ ਹੋ ਰਹੀ ਹੈ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਕਿਸਾਨਾ ਨੂੰ ਮੰਡੀਆਂ ਵਿਚ ਕਿਸੇ ਤਰ•ਾਂ ਦੀ ਮੁਸ਼ਕਲ ਨਹੀਂ ਆਉਣ ਦਿ¤ਤੀ ਜਾਵੇਗੀ ਅਤੇ ਹੁਣ ਸਰਕਾਰ ਆਪਣਾ ਵਾਅਦਾ ਪੂਰੀ ਤਰ•ਾਂ ਨਿਭਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮ¤ਸਿਆ ਪੇਸ਼ ਆਈ ਤਾਂ ਉਸਦਾ ਹਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਆੜ•ਤੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਸਵਰਨ ਸਿੰਘ ਨਰੂੜ, ਅਮਰਜੀਤ ਸਿੰਘ ਪਾਂਸ਼ਟਾ, ਮਲਕੀਤ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ ਲੰਬੜਦਾਰ, ਵਿਨੋਦ ਕੁਮਾਰ ਆੜ•ਤੀ, ਮਾਸਟਰ ਰਾਮ ਸਿੰਘ ਜੋਸ਼ੀ, ਸ਼ਿਵ ਨੰਦਨ, ਜੁਗਲ ਕਿਸ਼ੋਰ ਤੋਂ ਇਲਾਵਾ ਵ¤ਡੀ ਗਿਣਤੀ ਵਿਚ ਕਿਸਾਨ ਹਾਜਰ ਸਨ।
ਤਸਵੀਰ-100-ਪਿੰਡ ਪਾਂਸ਼ਟਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਜਾਇਜਾ ਲੈਂਦੇ ਹੋਏ ਜੋਗਿੰਦਰ ਸਿੰਘ ਮਾਨ, ਨਾਲ ਹਨ ਦਲਜੀਤ ਰਾਜੂ ਦਰਵੇਸ਼ ਪਿੰਡ, ਨਰੇਸ਼ ਭਾਰਦਵਾਜ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *