ਸੰਤ ਬਾਬਾ ਕਰਮ ਸਿੰਘ ਜੀ ਦੀ 27ਵੀਂ ਸਲਾਨਾ ਬਰਸੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗਾ

ਫਗਵਾੜਾ 25 ਅਕਤੂਬਰ (ਰਵੀਪਾਲ ਸ਼ਰਮਾ) ਗੁਰਦੁਆਰਾ ਸੰਤ ਬਾਬਾ ਹਬੀਰ ਸਿੰਘ ਪਿੰਡ ਖੈੜ ਅ¤ਛਰਵਾਲ ਨਜਦੀਕ ਕੋਟ ਫਤੂਹੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਕਰਮ ਸਿੰਘ ਜੀ ਦੀ 27ਵੀਂ ਸਲਾਨਾ ਬਰਸੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੇਮ ਸਿੰਘ ਖਾਲਸਾ (ਲੁਧਿਆਣਾ) ਨੇ ਦ¤ਸਿਆ ਕਿ 28 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਣਗੇ। 30 ਅਕਤੂਬਰ ਨੂੰ ਸਵੇਰੇ 9 ਵਜੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਤੋਂ ਉਪਰੰਤ 10 ਵਜੇ ਸ੍ਰੀ ਅਖੰਡ ਬਾਠ ਸਾਹਿਬ ਦੇ ਭੋਗ ਪਾਏ ਜਾਣਗੇ। ਗੁਰੂ ਘਰ ਦੇ ਮੁ¤ਖ ਸੇਵਾਦਾਰ ਸੰਤ ਜਸਵਿੰਦਰ ਸਿੰਘ ਕੀਰਤਨ ਅਤੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਪੰਥ ਦੇ ਪ੍ਰਸਿ¤ਧ ਢਾਡੀ ਜ¤ਥੇ ਵਲੋਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਲੰਗਰ ਦੀ ਸੇਵਾ ਅਤੁਟ ਵਰਤਾਈ ਜਾਵੇਗੀ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਲਾਨਾ ਬਰਸੀ ਸਮਾਗਮ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Geef een reactie

Het e-mailadres wordt niet gepubliceerd. Vereiste velden zijn gemarkeerd met *