ਸਰਕਾਰੀ ਸਕੂਲ ਬੰਦ ਕਰਨ ਦਾ ਫੈਸਲਾ ਵਾਪਸ ਲਵੇ ਸਰਕਾਰ – ਬਸਪਾ

ਸਕੂਲ ਬੰਦ ਕਰਨ ਦਾ ਫੈਸਲਾ ਜਨ ਵਿਰੋਧੀ ਹੈ, ਜਿਸਨੂੰ ਬਸਪਾ ਬਰਦਾਸ਼ਤ ਨਹੀਂ ਕਰੇਗੀ-ਬੁਲਾਰੇ

ਫਗਵਾੜਾ 25 ਅਕਤੂਬਰ (ਰਵੀਪਾਲ ਸ਼ਰਮਾ) ਕਾਂਗਰਸ ਸਰਕਾਰ ਵਲੋਂ ਸੂਬੇ ਵਿਚ 800 ਸਰਕਾਰੀ ਸਕੂਲ ਬੰਦ ਕਰਨ, ਬਿਜਲੀ ਦਰਾਂ ਵਿਚ ਵਾਧੇ ਤੇ ਦਲਿਤ ਪਛੜੇ ਵਰਗਾਂ ਤੇ ਹੋ ਰਹੇ ਅਤਿਆਚਾਰਾਂ ਦੇ ਮਾਮਲਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵਲੋਂ ਇਕ ਮੈਮੋਰੰਡਮ ਇੱਥੇ ਰਾਜਪਾਲ ਦੇ ਨਾਂ ਦਿੱਤਾ ਗਿਆ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਬਸਪਾ ਆਗੂਆਂ ਵਲੋਂ ਇਹ ਮੈਮੋਰੰਡਮ ਏਡੀਸੀ ਜਨਰਲ ਜਸਬੀਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਸਿੰਘ ਰੀਹਲ, ਜਲੰਧਰ ਜੋਨ ਇੰਚਾਰਜ ਬਲਵਿੰਦਰ ਕੁਮਾਰ, ਬਾਬੂ ਸੁੰਦਰ ਪਾਲ, ਤੀਰਥ ਰਾਜਪੁਰਾ, ਪੀਡੀ ਸ਼ਾਂਤ, ਸੁਖਵਿੰਦਰ ਕੋਟਲੀ ਨੇ ਕਿਹਾ ਕਿ ਕਾਂਗਰਸ ਵਲੋਂ ਸਰਕਾਰੀ ਸਕੂਲ ਬੰਦ ਕਰਨ ਦਾ ਫੈਸਲਾ ਜਨ ਵਿਰੋਧੀ ਹੈ, ਜਿਸਨੂੰ ਬਸਪਾ ਬਰਦਾਸ਼ਤ ਨਹੀਂ ਕਰੇਗੀ। ਉਨ•ਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਖਤਮ ਕਰਕੇ ਕਾਂਗਰਸ ਲੋਕਾਂ ਨੂੰ ਅਨਪੜਤਾ ਵੱਲ ਲੈ ਜਾ ਰਹੀ ਹੈ। ਉਨ•ਾਂ ਕਿਹਾ ਕਿ ਬਸਪਾ ਹਮੇਸ਼ਾ ਇਹ ਕਹਿੰਦੀ ਆਈ ਹੈ ਕਿ ਅਕਾਲੀ ਭਾਜਪਾ ਤੇ ਕਾਂਗਰਸ ਵਿਚ ਕੋਈ ਫਰਕ ਨਹੀਂ ਹੈ ਤੇ ਹੁਣ ਇਨ•ਾਂ ਦੀਆਂ ਨੀਤੀਆਂ ਤੋਂ ਬਿਲਕੁਲ ਸਪਸ਼ਟ ਹੈ। ਜੋ ਅਕਾਲੀ ਭਾਜਪਾ ਨੇ ਕੀਤਾ ਉਹੀ ਹੁਣ ਕਾਂਗਰਸ ਕਰ ਰਹੀ ਹੈ। ਅਕਾਲੀ ਭਾਜਪਾ ਸਰਕਾਰ ਵਿਚ ਵੀ ਸਿੱਖਿਆ ਨੂੰ ਖਤਮ ਕੀਤਾ ਗਿਆ ਤੇ ਠੇਕੇ ਵਧਾਏ ਗਏ ਤੇ ਇਸ ਤਰ•ਾਂ ਹੀ ਕਾਂਗਰਸ ਕਰ ਰਹੀ ਹੈ। ਬਸਪਾ ਨੇਤਾਵਾਂ ਨੇ ਬਿਜਲੀ ਦੀ ਦਰਾਂ ਵਿਚ ਵਾਧੇ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਵਾਧਾ ਵਾਪਸ ਲਿਆ ਜਾਵੇ। ਉਨ•ਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਤੇ ਭਾਰੀ ਬੋਝ ਪਵੇਗਾ। ਉਨ•ਾਂ ਇਹ ਵੀ ਕਿਹਾ ਕਿ ਪੁਲਿਸ ਤੇ ਸਿਵਿਲ ਪ੍ਰਸ਼ਾਸਨ ਵਿਚ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਜਲੰਧਰ ਸ਼ਹਿਰ ਵਿਚ ਦਲਿਤ ਲੜਕੀ ਨਾਲ ਜਬਰ ਜਿਨਾਹ ਦੇ ਮਾਮਲੇ ਦਾ ਜਿਕਰ ਕਰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ। ਉਨ•ਾਂ ਕਿਹਾ ਕਿ ਪੁਲਿਸ ਕਮਿਸ਼ਨਰ ਪੀਕੇ ਸਿਨ•ਾ ਨੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ, ਪਰ ਪੁਲਿਸ ਨੇ ਕੁਝ ਨਹੀਂ ਕੀਤਾ। ਬਸਪਾ ਆਗੂਆਂ ਨੇ ਕਿਹਾ ਕਿ ਕਾਂਗਰਸੀ ਆਗੂ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ ਤੇ ਪੀੜਤ ਪਰਿਵਾਰ ਤੇ ਵੀ ਸਮਝੌਤਾ ਕਰਨ ਦਾ ਦਬਾਅ ਪਾ ਰਹੇ ਹਨ। ਉਨ•ਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਇਸ ਮੁੱਦੇ ੇ ਬਸਪਾ ਸੰਘਰਸ਼ ਕਰੇਗੀ। ਇਸ ਮੌਕੇ ਤੇ ਬਸਪਾ ਜਲੰਧਰ ਦੇਹਾਤੀ ਇੰਚਾਰਜ ਹਰਮੇਸ਼ ਗੜਾ, ਜਗਦੀਸ਼ ਸ਼ੇਰਪੁਰੀ, ਸ਼ਹਿਰੀ ਇੰਚਾਰਜ ਸਤਪਾਲ ਪਾਲਾ, ਬਿੰਦਰ ਲਾਖਾ, ਜਲੰਧਰ ਦੇਹਾਤੀ ਪ੍ਰਧਾਨ ਜਗਦੀਸ਼ ਰਾਣਾ, ਸ਼ਹਿਰੀ ਪ੍ਰਧਾਨ ਕੁਲਦੀਪ ਬੰਗੜਾ, ਅੰਮਿਤਪਾਲ ਭੌਂਸਲੇ, ਸੇਵਾ ਸਿੰਘ ਰੱਤੂ, ਦਿਹਾਤੀ ਯੂਥ ਕਨਵੀਨਰ ਖੁਸ਼ੀ ਰਾਮ ਨੰਗਲ, ਗੋਪਾਲ ਚੰਦ ਢਿਲਵਾ, ਸਤਪਾਲ ਬੱਧਣ, ਸਤਪਾਲ ਮਕਸੂਦਾ, ਸੁਖਵਿੰਦਰ ਬਿੱਟੂ, ਸ਼ਾਦੀ ਲਾਲ ਬੱਲਾਂ, ਡਾ. ਦਵਿੰਦਰ ਜੱਖੂ, ਗੁਰਨੇਕ ਗੜੀ, ਬਲਜੀਤ ਮਿੱਠੂਬਸਤੀ, ਪ੍ਰੀਤਮ ਚੋਹਕਾਂ ਸਮੇਤ ਕਈ ਬਸਪਾ ਆਗੂ ਤੇ ਵਰਕਰ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *