ਉਰਲ ਕੈਂਸਰ ਤੋਂ ਬਚਾਅ ਦਾ ਸੁਨੇਹਾ ਦੇ ਰਹੀ ਮੋਬਾਈਲ ਯੂਨਿਟ – ਡਾ. ਮੱਲ

54 ਮਰੀਜਾਂ ਵਿੱਚੋਂ 4 ਚ ਪਾਏ ਕੈਂਸਰ ਦੇ ਸ਼ੁਰੂਆਤੀ ਲੱਛਣ ਫਗਵਾੜਾ 18 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਦੀ ਯੋਗ ਰਹਿਨੁਮਾਈ ਹੇਠ 29ਵਾਂ ਦੰਦਾਂ ਦਾ ਪੰਦਰਵਾੜਾ ਚੱਲ ਰਿਹਾ ਹੈ।12 ਫਰਵਰੀ ਤੋਂ 26 ਫਰਵਰੀ ਤੱਕ ਚਲੱਣ ਵਾਲੇ […]

ਪਿੰਡ ਸੈਦੋਵਾਲ ਦਾ ਦੋ ਰੋਜ਼ਾ 15ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਅੱਜ ਤੋਂ

-ਵਾਲੀਵਾਲ ਤੇ ਕਬੱਡੀ ਦੇ ਹੋਣਗੇ ਮੁਕਾਬਲੇ -ਜੇਤੂ ਟੀਮ ਨੂੰ ਦਿੱਤਾ ਜਾਵੇਗਾ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਕਪੂਰਥਲਾ, 18 ਫਰਵਰੀ, ਇੰਦਰਜੀਤ ਸਿੰਘ ਸ੍ਰੀ ਗੁਰੂ ਰਾਮ ਦਾਸ ਸਪੋਰਟਸ ਐਂਡ ਕਲਚਰਲ ਕਲ¤ਬ ਰਜ਼ਿ ਸੈਦੋਵਾਲ ਕਪੂਰਥਲਾ ਵਲੋਂ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੈਦੋਵਾਲ ਵਿਖੇ 19 ਤੇ 20 ਫਰਵਰੀ ਨੂੰ ਦੋ ਰੋਜ਼ਾ […]

“ਧਨੀ ਪਿੰਡ ਸਕੂਲ ਨੂੰ ਦਾਨੀ ਸੱਜਣ ਸ਼ਰਮਾ ਨੇ ਦਿੱਤਾ 31000 ਦਾ ਦਾਨ”

“ਲੜਕੀਆਂ ਦੇ ਘਟ ਰਹੇ ਅਨੁਪਾਤ ਸਬੰਧੀ ਲੇਖ ਮੁਕਾਬਲੇ ਦੇ ਜੇਤੂਆਂ ਨੂੰ ਵੰਡੇ ਇਨਾਮ” ਫਗਵਾੜਾ 18 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਡਰੀ) ਦੀ ਅਗਵਾਈ ਵਿੱਚ ‘ਲੜਕੀਆਂ ਦੇ ਘਟ ਰਹੇ ਅਨੁਪਾਤ ਅਤੇ ਲੜਕੀਆਂ ਨੂੰ ਹੋਰ ਸਿਖਿਅਤ ਕਰਨ ਲਈ ਉਪਰਾਲੇ’ ਵਿਸ਼ੇ ਤਹਿਤ ਵਿਦਿਆਰਥਣਾ ਦੇ ਲੇਖ ਮੁਕਾਬਲੇ ਕਰਵਾਏ […]

ਬਾਬਾ ਕਾਹਨ ਦਾ ਕਬੱਡੀ ਕੱਪ 19 ਤੋਂ

-ਜੇਤੂ ਟੀਮ ਨੂੰ ਮਿਲੇਗਾ ਡੇਢ ਲੱਖ ਰੁਪਏ ਦਾ ਪਹਿਲਾ ਇਨਾਮ ਕਪੂਰਥਲਾ, 17 ਫਰਵਰੀ, ਗੁਰਦੇਵ ਭੱਟੀ/ਇੰਦਰਜੀਤ ਸਿੰਘ ਚਾਹਲ ਧੰਨ ਧੰਨ ਬਾਬਾ ਕਾਹਨ ਦਾਸ ਜੀ ਸਪੋਰਟਸ ਕਲੱਬ ਰਜ਼ਿ ਕਾਲਾ ਸੰਘਿਆਂ ਵਲੋ ਗ੍ਰਾਮ ਪੰਚਾਇਤ ਆਲਮਗੀਰ ਤੇ ਗ੍ਰਾਮ ਪੰਚਾਇਤ ਖਾਸ ਕਾਲਾ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਵਾਂ ਬਾਬਾ ਕਾਹਨ ਦਾਸ ਕਬੱਡੀ ਕੱਪ ਪਿੰਡ ਕਾਲਾ ਸੰਘਿਆਂ ਵਿਖੇ […]

ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਵਿਖੇ ਮਾਨਯੋਗ ਪ੍ਰਧਾਨ ਮੰਤਰੀ ਦੀ ਵਿਚਾਰ ਚਰਚਾ “ਪ੍ਰੀਕਸ਼ਾ ਪਰ ਚਰਚਾ” ਦਾ ਸਿੱਧਾ ਪ੍ਰਸਾਰਣ

ਫਗਵਾੜਾ 17 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਵਿਖੇ 864 ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਕੀਤੀ ਵਿਚਾਰ ਕੀਤੀ “ਪ੍ਰੀਕਸ਼ਾ ਪਰ ਚਰਚਾ” ਦੇ ਸਿੱਧੇ ਪ੍ਰਸਾਰਣ ਵਿੱਚ ਭਾਗ ਲਿਆ।ਸ਼੍ਰੀ ਮੋਦੀ ਨੇ ਨੇ ਤਨਾਓ-ਮੁਕਤ ਪ੍ਰੀਖਿਆਵਾਂ ਦੇ ਮਹੱਤਵ ਬਾਰੇ ਚਰਚਾ ਕੀਤੀ।ਇਹ ਸੈਸ਼ਨ “ਪ੍ਰੀਕਸ਼ਾ ਪਰ ਚਰਚਾ” ਦਾ ਸਕੂਲ ਵਿੱਚ ਦੁਪਹਿਰ 12.00 ਤੋਂ 1.30 ਵਜੇ […]

ਸਰਬ ਨੌਜਵਾਨ ਸਭਾ ਨੇ ‘ਆਓ ਪੁੰਨ ਕਮਾਈਏ’ ਮੁਹਿੰਮ ਤਹਿਤ ਦਵਾਈਆਂ ਦੇ ਲੰਗਰ ਦੀ ਕੀਤੀ ਅਰੰਭਤਾ

* ਬਰਤਾਨਵੀ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਨੇ ਦਿ¤ਤਾ ਅੰਤਰ ਰਾਸ਼ਟਰੀ ਪ¤ਧਰ ਤੇ ਮੱਦਦ ਦਾ ਭਰੋਸਾ ਫਗਵਾੜਾ 17 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਬ ਨੌਜਵਾਨ ਸਭਾ ਰਜਿ ਫਗਵਾੜਾ ਵਲੋਂ ਆਓ ਪੁੰਨ ਕਮਾਈਏ ਮੁਹਿਮ ਤਹਿਤ ਜਰੂਰਤਮੰਦ ਮਰੀਜ਼ਾਂ ਨੂੰ ਦਵਾਈਆ ਦੇਣ ਦਾ ਕੰਮ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਰੰਭਿਆ ਗਿਆ। ਜਿਸ ਦੀ ਸ਼ੁਰੂਆਤ ਬਲ¤ਡ ਬੈਂਕ ਫਗਵਾੜਾ ਵਿਖੇ ਵ¤ਡੀ […]

ਹੈਲਦੀ ਮਾਊਥ ਲੀਡਸ ਟੂ ਹੈਲਦੀ ਬਾੱਡੀ – ਡਾ.ਮੱਲ

ਦੰਦਾਂ ਦੇ ਪੰਦਰਵਾੜੇ ਦੇ ਸੰਬੰਧ ਵਿੱਚ ਸਾਈਕਲ ਰੈਲੀ ਦਾ ਆਯੋਜਨ ਫਗਵਾੜਾ 17ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਦੰਦ ਜੇਕਰ ਸਿਹਤਮੰਦ ਹਨ ਤਾਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਸ਼ਬਦ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ 29ਵੇਂ ਦੰਦਾਂ ਦੇ ਪੰਦਰਵਾੜੇ ਦੇ ਸੰਬੰਧ ਵਿੱਚ ਰਣਧੀਰ ਸਕੂਲ ਤੋਂ ਵਿਦਿਆਰਥੀਆਂ ਦੀ ਸਾਈਕਲ ਰੈਲੀ ਨੂੰ ਹਰੀ ਝੰਡੀ […]

ਪੀ.ਆਰ.ਐਸ.ਆਈ. ਵੱਲੋਂ ‘ਸੋਸ਼ਲ ਮੀਡੀਆ ਦਾ ਮੰਤਵ’ ਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ

ਸ਼ੋਸ਼ਲ ਮੀਡੀਆ ਬਾਰੇ ਜਾਗਰੂਕਤਾ ਲਈ ਕਦਰਾਂ-ਕੀਮਤਾਂ ਦੀ ਸਿੱਖਿਆ ਸਮੇਂ ਦੀ ਲੋੜ-ਸੱਤਪਾਲ ਜੈਨ ਨਵੀਂ ਪੀੜ੍ਹੀ ਨੂੰ ਸ਼ੋਸ਼ਲ ਮੀਡੀਆ ਦੇ ਮੁਥਾਜੀ ਬਣਨ ਤੋਂ ਰੋਕਣ ਦੀ ਲੋੜ-ਵਿਵੇਕ ਅਤਰੇ ਬੇਰੋਕ-ਟੋਕ ਤੇ ਅਪ੍ਰਮਾਣਿਤ ਵਰਤੋਂ ਦਾ ਗੈਰ ਸਮਾਜੀ ਤੱਤ ਵੀ ਉਠਾ ਰਹੇ ਨੇ ਫਾਇਦਾ-ਗਰੇਵਾਲ ਚੰਡੀਗੜ੍ਹ 17 ਫਰਵਰੀ : ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ ਇੰਡੀਆ (ਪੀ.ਆਰ.ਐਸ.ਆਈ.) ਦੇ ਚੰਡੀਗੜ੍ਹ ਚੈਪਟਰ ਵੱਲੋਂ ‘ਸੋਸ਼ਲ ਮੀਡੀਆ ਦਾ […]

ਸਤਿਗੁਰੂ ਰਵਿਦਾਸ ਬੇਗਮਪੁਰਾ ਆਰਗਨਾਈਜੇਸ਼ਨ ਨੇ ਸਕੂਲ ਦੀ ਮੁਰੰਮਤ ਲਈ ਖਰਚੀ 35 ਹਜਾਰ ਦੀ ਰਕਮ

ਫਗਵਾੜਾ 15 ਫਰਵਰੀ (1ਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਤਿਗੁਰੂ ਰਵਿਦਾਸ ਬੇਗਮਪੁਰਾ ਆਰਗਨਾਈਜੇਸ਼ਨ ਦੀ ਪੰਜਾਬ ਇਕਾਈ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਡਾਡਾ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਉਸਦੀ ਮੁਰ¤ਮਤ, ਰੰਗ ਰੋਗਨ ਅਤੇ ਬਿਜਲੀ ਆਦਿ ਤੇ ਕਰੀਬ 35 ਹਜਾਰ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਪੰਜਾਬ ਇਕਾਈ ਦੇ ਪ੍ਰਧਾਨ ਕੌਂਸਲਰ ਧਿਆਨ ਚੰਦ ਧਿਆਨਾ ਨੇ ਕਿਹਾ ਕਿ ਪੰਜਾਬ ਸਰਕਾਰ […]

ਗਾਜ਼ੀਆਬਾਦ ਦੇ ਗੁ. ਸ੍ਰੀ ਗੁਰੂ ਨਾਨਕ ਦਰਬਾਰ ਵਿਰੁਧ ਸਾਜ਼ਸ਼ਾਂ ਅਸਹਿ – ਰਾਣਾ

ਨਵੀਂ ਦਿੱਲੀ : 15 ਫਰਵਰੀ, 2018 ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਗੁ. ਪ੍ਰ. ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਗਾਜ਼ੀਆਬਾਦ (ਯੂਪੀ) ਦੇ ਪ੍ਰਸ਼ਾਸਨ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਹੋ ਰਹੀ ਸੇਵਾ ਅਤੇ ਪੂਜਾ-ਪਾਠ ਵਿੱਚ ਰੁਕਾਵਟਾਂ ਪਾਣ ਅਤੇ ਪ੍ਰਬੰਧਕਾਂ ਤੇ ਸੰਗਤਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਨ […]